24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸੀ.ਬੀ.ਐੱਸ.ਈ. ਦਸਵੀਂ ਦੇ ਨਤੀਜੇ ’ਚ ਵਿਦਿਆਰਥਣ ਅਰਪਿਤਾ ਬੱਤਾ ਜ਼ਿਲ੍ਹੇ 'ਚੋਂ ਰਹੀ ਮੋਹਰੀ

ਗੜ੍ਹਸ਼ੰਕਰ, 15 ਅਪ੍ਰੈਲ (ਧਾਲੀਵਾਲ)- ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਦੀ ਵਿਦਿਆਰਥਣ ਅਰਪਿਤਾ ਬੱਤਾ 99.2 ਫੀਸਦੀ ਅੰਕ ਲੈ ਕੇ ...

ਅਜੀਤ ਡੈਸਕ 15-04-2026

ਗੜ੍ਹਸ਼ੰਕਰ, 15 ਅਪ੍ਰੈਲ (ਧਾਲੀਵਾਲ)- ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਦੀ ਵਿਦਿਆਰਥਣ ਅਰਪਿਤਾ ਬੱਤਾ 99.2 ਫੀਸਦੀ ਅੰਕ ਲੈ ਕੇ ਜ਼ਿਲ੍ਹੇ 'ਚੋਂ ਮੋਹਰੀ ਰਹੀ ਹੈ। ਸਕੂਲ ਡੀਨ ਹਰਪ੍ਰੀਤ ਕੌਰ ਨੇ ਦਸਵੀਂ ਦੇ ਨਤੀਜੇ ਵਿਚੋਂ ਜ਼ਿਲ੍ਹੇ ’ਚ ਮੋਹਰੀ ਰਹਿਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਕੂਲ ਦੀ ਵਿਦਿਆਰਥਣ ਅਰਪਿਤਾ ਬੱਤਾ ਨੇ ਸਭ ਤੋਂ ਵਧੇਰੇ 99.2 ਫੀਸਦੀ ਅੰਕ ਲੈ ਕੇ ਜ਼ਿਲ੍ਹੇ 'ਚੋਂ ਮੋਹਰੀ ਰਹਿੰਦਿਆਂ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ 27 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵਧੇਰੇ ਅੰਕ ਹਾਸਿਲ ਕੀਤੇ ਹਨ ਤੇ ਸਕੂਲ ਦੇ 124 ਵਿਦਿਆਰਥੀਆਂ ਨੇ ਪਹਿਲੀ ਪੁਜੀਸ਼ਨ ’ਚ ਪ੍ਰੀਖਿਆ ਪਾਸ ਕੀਤੀ ਹੈ।

 

ਪਿਛਲੀ ਖ਼ਬਰ ਆਈ ਪੀ ਐੱਲ 2026- ਲਖਨਊ ਸੁਪਰ ਜਾਇੰਟਸ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ ਦਿੱਤਾ 147 ਦੌੜਾਂ ਦਾ ਟੀਚਾ ਅਗਲੀ ਖ਼ਬਰ ਨਸ਼ਾ ਤਸਕਰਾਂ ਵਲੋਂ ਖਰੜ ਸਦਰ ਪੁਲਿਸ ਦੇ ਸਬ ਇੰਸਪੈਕਟਰ 'ਤੇ ਹਮਲਾ ਕਰਕੇ ਅਗਵਾ ਕਰਨ ਦੀ ਕੋਸ਼ਿਸ਼