25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮੁੱਖ ਮੰਤਰੀ ਨੂੰ ਮਿਲਣ ਨਾ ਦੇਣ ’ਤੇ ਕਿਸਾਨਾਂ ਨੇ ਕੌਮਾਂਤਰੀ ਹਾਈਵੇਅ ’ਤੇ ਲਾਇਆ ਧਰਨਾ

ਅਟਾਰੀ, (ਅੰਮ੍ਰਿਤਸਰ), 17 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਹਲਕਾ ਅਟਾਰੀ ਦੀ ਸਰਹੱਦੀ ਦਾਣਾ ਮੰਡੀ ਵਿਚ ਰੈਲੀ ਰੱਖੀ ਗਈ....

ਅਜੀਤ ਡੈਸਕ 17-04-2026

ਅਟਾਰੀ, (ਅੰਮ੍ਰਿਤਸਰ), 17 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਹਲਕਾ ਅਟਾਰੀ ਦੀ ਸਰਹੱਦੀ ਦਾਣਾ ਮੰਡੀ ਵਿਚ ਰੈਲੀ ਰੱਖੀ ਗਈ ਸੀ। ਕਿਸਾਨ ਜਥੇਬੰਦੀਆਂ ਦੇ ਆਗੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਮੰਗ ਪੱਤਰ ਦੇਣਾ ਚਾਹੁੰਦੇ ਸਨ। ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਕੌਮਾਂਤਰੀ ਅਟਾਰੀ ਹਾਈਵੇ ’ਤੇ ਸਥਿਤ ਪਿੰਡ ਢੋਡੀਵਿੰਡ ਨਜ਼ਦੀਕ ਰੋਕ ਦਿੱਤਾ ਗਿਆ। ਗੁੱਸੇ ਵਿਚ ਆਏ ਕਿਸਾਨਾਂ ਨੇ ਅੰਤਰਰਾਸ਼ਟਰੀ ਅਟਾਰੀ ਹਾਈਵੇਅ ਵਿਚ ਰੋਸ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ, ਕਿਸਾਨ ਆਗੂ ਲਖਵਿੰਦਰ ਸਿੰਘ ਡਾਲਾ, ਕਾਬਲ ਸਿੰਘ ਮਹਾਵਾ ਅਤੇ ਕਿਸਾਨ ਵੱਡੀ ਗਿਣਤੀ ਵਿਚ ਮੌਜੂਦ ਸਨ। ਇਸ ਮੌਕੇ ਐਸ.ਪੀ. ਹਰਪਾਲ ਸਿੰਘ ਦੀ ਅਗਵਾਈ ਵਿਚ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਵੱਡੀ ਗਿਣਤੀ ਵਿਚ ਮੌਜੂਦ ਸਨ ਤਾਂ ਕਿ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰ ਸਕੇ।

ਪਿਛਲੀ ਖ਼ਬਰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਥਿਤ ਧਰਮ ਪਰਿਵਰਤਨ ਸੰਬੰਧ 'ਚ ਮਹਾਰਾਸ਼ਟਰ ਦੇ ਡੀਜੀਪੀ ਸਮੇਤ ਵੱਖ-ਵੱਖ ਵਿਭਾਗਾਂ ਨ... ਅਗਲੀ ਖ਼ਬਰ ਕਿੰਨਰ ਕਤਲ ਮਾਮਲਾ: ਪੁਲਿਸ ਨੇ ਗੁੱਥੀ ਸੁਲਝਾਈ-ਦੋਸ਼ੀ ਗ੍ਰਿਫ਼ਤਾਰ