23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਾਡੇ ਦੇਸ਼ ਵਿਚ ਲੋਕਤੰਤਰ ਲਈ ਇਕ ਵੱਡੀ ਜਿੱਤ ਹੈ, ਸੰਵਿਧਾਨ (131ਵੀਂ ਸੋਧ) ਸੋਧ ਬਿੱਲ ਪਾਸ ਨਾ ਹੋਣਾ - ਪ੍ਰਿਅੰਕਾ ਗਾਂਧੀ

ਨਵੀਂ ਦਿੱਲੀ, 17 ਅਪ੍ਰੈਲ - ਸੰਵਿਧਾਨ (131ਵੀਂ ਸੋਧ) ਬਿੱਲ, 2026 ਲੋਕ ਸਭਾ ਵਿਚ ਪਾਸ ਨਾ ਹੋਣ ਤੋਂ ਬਾਅਦ, ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ, "ਇਹ ਔਰਤਾਂ ਦੇ...

ਅਜੀਤ ਡੈਸਕ 17-04-2026

ਨਵੀਂ ਦਿੱਲੀ, 17 ਅਪ੍ਰੈਲ - ਸੰਵਿਧਾਨ (131ਵੀਂ ਸੋਧ) ਬਿੱਲ, 2026 ਲੋਕ ਸਭਾ ਵਿਚ ਪਾਸ ਨਾ ਹੋਣ ਤੋਂ ਬਾਅਦ, ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ, "ਇਹ ਔਰਤਾਂ ਦੇ ਰਾਖਵੇਂਕਰਨ ਬਾਰੇ ਨਹੀਂ ਸੀ, ਸਗੋਂ ਲੋਕਤੰਤਰ ਬਾਰੇ ਸੀ। ਅਸੀਂ ਕਦੇ ਵੀ ਹੱਦਬੰਦੀ ਨੂੰ ਔਰਤਾਂ ਦੇ ਰਾਖਵੇਂਕਰਨ ਨਾਲ ਜੋੜਨ ਲਈ ਸਹਿਮਤ ਨਹੀਂ ਹੋ ਸਕਦੇ। ਇਹ ਸੰਭਵ ਨਹੀਂ ਸੀ ਕਿ ਇਹ ਬਿੱਲ ਪਾਸ ਹੋਵੇ। ਇਹ ਸਾਡੇ ਦੇਸ਼ ਵਿਚ ਲੋਕਤੰਤਰ ਲਈ ਇਕ ਵੱਡੀ ਜਿੱਤ ਹੈ।"
"ਜਿਨ੍ਹਾਂ ਨੇ ਹਾਥਰਸ, ਉਨਾਓ ਅਤੇ ਮਨੀਪੁਰ ਵਿਚ ਕੋਈ ਕਾਰਵਾਈ ਨਹੀਂ ਕੀਤੀ, ਉਹ ਔਰਤ ਵਿਰੋਧੀ ਮਾਨਸਿਕਤਾ ਬਾਰੇ ਗੱਲ ਕਰ ਰਹੇ ਹਨ?"

ਪਿਛਲੀ ਖ਼ਬਰ ਆਈ.ਪੀ.ਐੱਲ 2026 : ਕੋਲਕਾਤਾ ਨੇ ਗਵਾਈ ਚੌਥੀ ਵਿਕਟ, ਰੋਵਮੈਨ ਪਾਵੇਲ 27 (20 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਅਸੀਂ ਸੰਵਿਧਾਨ 'ਤੇ ਇਸ ਹਮਲੇ ਨੂੰ ਹਰਾ ਦਿੱਤਾ ਹੈ - ਰਾਹੁਲ ਗਾਂਧੀ