23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਨਿੱਜੀ ਰਜਿਸ਼ ਦੇ ਚਲਦਿਆਂ ਹੋਏ ਝਗੜੇ 'ਚ ਗੋਲੀ ਚੱਲਣ ਕਾਰਨ ਇਕ ਦੀ ਮੌਤ, 3 ਜ਼ਖ਼ਮੀ

ਅੰਮ੍ਰਿਤਸਰ 19 ਅਪ੍ਰੈਲ (ਹਰਮਿੰਦਰ ਸਿੰਘ) - ਥਾਣਾ ਸੁਲਤਾਨਵਿੰਡ ਦੇ ਅਧੀਨ ਆਉਂਦੇ ਇਲਾਕੇ ਮੰਦਰ ਵਾਲਾ ਬਾਜ਼ਾਰ ਵਿਖੇ ਨਿੱਜੀ ਰਜਿਸ਼ ਦੇ ਚਲਦਿਆਂ ਹੋਏ ਝਗੜੇ 'ਚ ਗੋਲੀ ਚੱਲਣ ਕਾਰਨ...

ਅਜੀਤ ਡੈਸਕ 19-04-2026

ਅੰਮ੍ਰਿਤਸਰ 19 ਅਪ੍ਰੈਲ (ਹਰਮਿੰਦਰ ਸਿੰਘ) - ਥਾਣਾ ਸੁਲਤਾਨਵਿੰਡ ਦੇ ਅਧੀਨ ਆਉਂਦੇ ਇਲਾਕੇ ਮੰਦਰ ਵਾਲਾ ਬਾਜ਼ਾਰ ਵਿਖੇ ਨਿੱਜੀ ਰਜਿਸ਼ ਦੇ ਚਲਦਿਆਂ ਹੋਏ ਝਗੜੇ 'ਚ ਗੋਲੀ ਚੱਲਣ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਤਿੰਨ ਹੋਰ ਦੇ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਘਟਨਾ ਤੇਜ਼ ਕਾਰ ਕੱਢਣ ਤੋਂ ਵਾਪਰੀ ਹੈ, ਜਿਸ ਦੌਰਾਨ ਜਸਕਰਨ ਸਿੰਘ ਟਮਾਟਰ ਨਾਮਕ ਵਿਅਕਤੀ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਗੋਲੀਆਂ ਚਲਾਈਆਂ ਗਈਆਂ। ਇਸ ਦੇ ਨਾਲ ਦਵਿੰਦਰ ਸਾਬ ਦੇ ਪੇਟ ਵਿਚ ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਗਈ ਅਤੇ ਬਲਵਿੰਦਰ ਰਾਜਾ, ਅਰੁਣ ਅਤੇ ਅਜਮੇਰ ਸਿੰਘ ਨਾਮਕ ਵਿਅਕਤੀ ਜ਼ਖ਼ਮੀ ਹੋ ਗਏ।

ਪਿਛਲੀ ਖ਼ਬਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਪੰਜਾਬ ਸਰਕਾਰ ਦਾ ਵੱਡਾ ਕਦਮ - ਡਾ. ਬਲਜੀਤ ਕੌਰ ਅਗਲੀ ਖ਼ਬਰ ਤਾਮਿਲਨਾਡੂ ਚੋਣਾਂ : ਮੁੱਖ ਮੰਤਰੀ ਐਮ.ਕੇ. ਸਟਾਲਿਨ ਵਲੋਂ ਡੀਐਮਕੇ ਦਾ ਚੇਨਈ ਸੁਪਰ 6 ਮੈਨੀਫੈਸਟੋ ਜਾਰੀ