23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬੰਗਾਲ ਦੀਆਂ ਭੈਣਾਂ ਨਾਲ ਇਕ ਵਾਰ ਫਿਰ ਧੋਖਾ ਕੀਤਾ ਹੈ ਟੀਐਮਸੀ ਨੇ - ਪ੍ਰਧਾਨ ਮੰਤਰੀ

ਬਾਂਕੁਰਾ (ਪੱਛਮੀ ਬੰਗਾਲ), 19 ਅਪ੍ਰੈਲ - ਬਾਂਕੁਰਾ 'ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਭਾਜਪਾ ਦੀ ਪਛਾਣ ਮਹਿਲਾ ਸਸ਼ਕਤੀਕਰਨ ਅਤੇ ਮਹਿਲਾ ਸੁਰੱਖਿਆ ਹੈ। ਇਸੇ ਲਈ, ਦੇਸ਼...

ਅਜੀਤ ਡੈਸਕ 19-04-2026

 ਬਾਂਕੁਰਾ (ਪੱਛਮੀ ਬੰਗਾਲ), 19 ਅਪ੍ਰੈਲ - ਬਾਂਕੁਰਾ 'ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਭਾਜਪਾ ਦੀ ਪਛਾਣ ਮਹਿਲਾ ਸਸ਼ਕਤੀਕਰਨ ਅਤੇ ਮਹਿਲਾ ਸੁਰੱਖਿਆ ਹੈ। ਇਸੇ ਲਈ, ਦੇਸ਼ ਦੇ ਹਰ ਰਾਜ ਵਿਚ, ਭੈਣਾਂ ਅਤੇ ਧੀਆਂ ਭਾਜਪਾ ਨੂੰ ਸਭ ਤੋਂ ਵੱਧ ਆਸ਼ੀਰਵਾਦ ਦਿੰਦੀਆਂ ਹਨ। ਅਸੀਂ ਵਿਕਾਸ ਭਾਰਤ ਬਣਾਉਣ ਵਿਚ ਧੀਆਂ ਦੀ ਭੂਮਿਕਾ ਦਾ ਵਿਸਤਾਰ ਕਰਨਾ ਚਾਹੁੰਦੇ ਹਾਂ ਅਤੇ ਵੱਧ ਤੋਂ ਵੱਧ ਧੀਆਂ ਨੂੰ ਰਾਜਨੀਤੀ ਵਿਚ ਆਉਣ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ। ਤੁਸੀਂ ਦੇਖਿਆ ਹੈ ਕਿ ਸੰਸਦ ਵਿਚ ਕੀ ਹੋਇਆ। ਟੀਐਮਸੀ ਨੇ ਬੰਗਾਲ ਦੀਆਂ ਭੈਣਾਂ ਨਾਲ ਇਕ ਵਾਰ ਫਿਰ ਧੋਖਾ ਕੀਤਾ ਹੈ..."
ਉਨ੍ਹਾਂ ਕਿਹਾ, "ਹਰ ਜਨਤਕ ਇਕੱਠ ਪਹਿਲਾਂ ਨਾਲੋਂ ਵੱਡਾ ਹੁੰਦਾ ਜਾ ਰਿਹਾ ਹੈ। ਮੈਨੂੰ ਦੱਸਿਆ ਗਿਆ ਸੀ ਕਿ ਲੋਕ 2-3 ਘੰਟੇ ਬੈਠੇ ਰਹੇ ਹਨ। ਇਹ ਮਾਹੌਲ, ਇਹ ਪਿਆਰ, ਇਹ ਉਤਸ਼ਾਹ, ਇਹ ਜੋਸ਼, ਇਹ ਵਿਰੋਧ ਵੀ ਬੇਰਹਿਮ ਸਰਕਾਰ ਵਿਰੁੱਧ ਗੁੱਸੇ ਦਾ ਪ੍ਰਤੀਕ ਹੈ..."।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ - ਅਸ਼ੋਕ ਗਹਿਲੋਤ ਅਗਲੀ ਖ਼ਬਰ 2023 ਵਿਚ ਅਸੀਂ ਪਹਿਲਾਂ ਹੀ ਮਹਿਲਾ ਰਾਖਵਾਂਕਰਨ ਬਿੱਲ ਦਾ ਸਮਰਥਨ ਕਰ ਚੁੱਕੇ ਹਾਂ - ਪ੍ਰਮੋਦ ਤਿਵਾੜੀ