14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸ਼ੰਭੂ ਧਮਾਕੇ ਵਿਚ ਤਰਨਤਾਰਨ ਦੇ ਜਗਰੂਪ ਸਿੰਘ ਦੀ ਮੌਤ

ਰਾਜਪੁਰਾ (ਪਟਿਆਲਾ), 28 ਅਪ੍ਰੈਲ - ਰਾਜਪੁਰਾ ਦੇ ਪਿੰਡ ਬਿਠਾਉਣੀਆ ਨੇੜੇ ਅੰਬਾਲਾ-ਅੰਮ੍ਰਿਤਸਰ ਰੇਲ ਫਰੰਟ ਕੋਰੀਡੋਰ ਲਾਈਨ 'ਤੇ ਇਕ ਆਈ.ਈ.ਡੀ. ਧਮਾਕਾ ਹੋਇਆ। ਇਹ ਘਟਨਾ...

ਅਜੀਤ ਡੈਸਕ 28-04-2026

ਰਾਜਪੁਰਾ (ਪਟਿਆਲਾ), 28 ਅਪ੍ਰੈਲ - ਰਾਜਪੁਰਾ ਦੇ ਪਿੰਡ ਬਿਠਾਉਣੀਆ ਨੇੜੇ ਅੰਬਾਲਾ-ਅੰਮ੍ਰਿਤਸਰ ਰੇਲ ਫਰੰਟ ਕੋਰੀਡੋਰ ਲਾਈਨ 'ਤੇ ਇਕ ਆਈ.ਈ.ਡੀ. ਧਮਾਕਾ ਹੋਇਆ। ਇਹ ਘਟਨਾ ਰਾਜਪੁਰਾ-ਸ਼ੰਭੂ ਰੇਲਵੇ ਸਟੇਸ਼ਨ ਦੇ ਨੇੜੇ ਰਾਤ 8:30 ਵਜੇ ਦੇ ਕਰੀਬ ਵਾਪਰੀ। ਇਸ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਸਪੈਸ਼ਲ ਡੀ.ਜੀ.ਪੀ. ਰੇਲਵੇ ਸ਼ਸ਼ੀ ਪ੍ਰਭਾ ਦਿਵੇਦੀ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਤਰਨਤਾਰਨ ਦੇ ਪੰਜਵੜ ਵਾਸੀ ਜਗਰੂਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਜੋਂ ਹੋਈ ਹੈ, ਜਿਸ ਉੱਪਰ ਬੰਬ ਪਲਾਂਟ ਕਰਨ ਦਾ ਸ਼ੱਕ ਹੈ। ਘਟਨਾ ਸਥਾਨ ਤੋਂ ਮਿਲੇ ਮੋਬਾਈਲ ਤੋਂ ਮ੍ਰਿਤਕ ਦੀ ਪਹਿਚਾਣ ਹੋਈ ਹੈ।

ਪਿਛਲੀ ਖ਼ਬਰ ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ, ਲਿਆਂਦਾ ਜਾਵੇਗਾ ਨਿੰਦਾ ਮਤਾ - ਪਰਵੇਸ਼ ਵਰਮਾ ਅਗਲੀ ਖ਼ਬਰ 'ਜੱਸਾ ਪੱਟੀ' ਦੇ ਨਾਮ ਨਾਲ ਮਸ਼ਹੂਰ ਰੁਸਤਮ-ਏ-ਹਿੰਦ ਜਸਕਵਰ ਸਿੰਘ ਪੱਟੀ ਸਾਥੀਆਂ ਸਮੇਤ ‘ਆਪ’ ’ਚ ਸ਼ਾਮਿਲ