ਮੌੜ ਮੰਡੀ, 1ਮਈ (ਗੁਰਜੀਤ ਸਿੰਘ ਕਮਾਲੂ)। ਪੰਜਾਬ ਪੁਲਿਸ ਵੱਲੋਂ ਨਸ਼ਿਆਂ ਅਤੇ ਹੋਰ ਗ਼ੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਛਾਪੇਮਾਰੀ ਦੋਰਾਨ ਸਬ ਡਵੀਜਨ ਮੌੜ ਦੇ ਪਿੰਡ ਜੋਧਪੁਰ ਪਾਖਰ ਵਿਖੇ ਡੀ ਆਈ ਜੀ ਹਰਜੀਤ ਸਿੰਘ, ਐੱਸ ਐੱਸ ਪੀ ਮੈਡਮ ਜੋਤੀ ਯਾਦਵ, ਐੱਸ ਪੀ ਜਗਦੀਸ਼ ਬਿਸ਼ਨੋਈ ਅਤੇ ਐੱਸ ਐੱਚ ਓ ਮੌੜ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਪਾਰਟੀ ਵੱਲੋਂ ਆਪ੍ਰੇਸ਼ਨ ਕਾਸੋ ਚਲਾਉਂਦਿਆਂ ਕਈ ਘਰਾਂ ਦੀ ਤਲਾਸ਼ੀ ਲਈ ਗਈ।
ਇਸ ਸਬੰਧੀ ਐੱਸ ਐੱਚ ਓ ਤਰੁਣਦੀਪ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਡਿਟੇਨ ਕੀਤਾ ਗਿਆ ਹੈ ਜਿੰਨਾ ਦੀ ਜਲਦੀ ਹੀ ਸਨਾਖ਼ਤ ਕੀਤੀ ਜਾ ਰਹੀ ਹੈ।