ਲੱਦਾਖ, 01 ਮਈ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਰਗਿਲ ਵਿਖੇ 10 ਟੀਐਲਪੀਡੀ ਡੇਅਰੀ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕ ਇਕੱਠ ਨੂੰ ਸੰਬੋਧਨ ਕਰਦੇ ਹੋਏੇ ਉਨ੍ਹਾਂ ਕਿਹਾ, "...ਅੱਜ, ਪ੍ਰਧਾਨ ਮੰਤਰੀ ਮੋਦੀ ਦੀ ਬੇਨਤੀ 'ਤੇ, ਭਗਵਾਨ ਬੁੱਧ ਦੇ ਅਵਸ਼ੇਸ਼ਾਂ ਨੂੰ ਜਨਤਾ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ...ਕਾਰਗਿਲ ਡੇਅਰੀ ਅਤੇ ਪ੍ਰੋਸੈਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ। ਇੰਨੀ ਉੱਚਾਈ 'ਤੇ, ਇਸ ਵਿਚ ਰੋਜ਼ਾਨਾ ਲਗਭਗ 10,000 ਲੀਟਰ ਦੁੱਧ ਪੈਦਾ ਕਰਨ ਦੀ ਸਮਰੱਥਾ ਹੈ। ਮੈਂ ਕਾਰਗਿਲ ਦੀਆਂ ਮਾਵਾਂ ਅਤੇ ਭੈਣਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਡੇਅਰੀ ਉਤਪਾਦਾਂ ਰਾਹੀਂ ਆਪਣੇ ਜੀਵਨ ਵਿਚ ਰੌਸ਼ਨੀ ਲਿਆ ਸਕਦੇ ਹੋ..."।
ਉਨ੍ਹਾਂ ਕਿਹਾ ਕਿ ਲੱਦਾਖ ਸਿਰਫ਼ ਇਕ ਭੂਗੋਲਿਕ ਖੇਤਰ ਨਹੀਂ ਹੈ, ਸਗੋਂ ਬੋਧੀ ਸੱਭਿਆਚਾਰ ਅਤੇ ਦਇਆ ਦੀ ਇਕ "ਜੀਵੰਤ ਪ੍ਰਯੋਗਸ਼ਾਲਾ" ਹੈ।ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੀ ਸੱਭਿਅਤਾ ਨੇ ਲੰਬੇ ਸਮੇਂ ਤੋਂ ਸ਼ਾਂਤੀ ਦੇ ਸੰਦੇਸ਼ ਨੂੰ ਅੱਗੇ ਵਧਾਇਆ ਹੈ ਅਤੇ ਇਸ ਖੇਤਰ ਵਿਚ ਗਿਆਨ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਸਦੀਆਂ ਤੋਂ ਸੁਰੱਖਿਅਤ ਰੱਖਿਆ ਗਿਆ ਹੈ।
ਅਮਿਤ ਸ਼ਾਹ ਨੇ ਕਿਹਾ, "...ਜਦੋਂ ਦਲਾਈ ਲਾਮਾ ਇੱਥੇ ਆਉਂਦੇ ਹਨ, ਤਾਂ ਉਹ ਕਹਿੰਦੇ ਹਨ ਕਿ ਇਹ ਧਰਤੀ ਸਿਰਫ਼ ਇੱਕ ਭੂਗੋਲਿਕ ਭੂਮੀ ਨਹੀਂ ਹੈ। ਇਹ ਧਰਤੀ ਬੋਧੀ ਸੱਭਿਆਚਾਰ ਅਤੇ ਦਇਆ ਦੀ ਇਕ ਜੀਵਤ ਪ੍ਰਯੋਗਸ਼ਾਲਾ ਹੈ। ਇਸ ਧਰਤੀ 'ਤੇ, ਗਿਆਨ ਨੂੰ ਸੁਰੱਖਿਅਤ ਰੱਖਿਆ ਗਿਆ ਹੈ... ਭਾਰਤ ਦੀ ਸੱਭਿਅਤਾ ਹਜ਼ਾਰਾਂ ਸਾਲਾਂ ਤੋਂ ਸ਼ਾਂਤੀ ਦਾ ਸੰਦੇਸ਼ ਦੇ ਰਹੀ ਹੈ।"ਸ਼ਾਹ ਨੇ ਕਿਹਾ ਕਿ ਇਸ ਸਾਲ ਦੀ ਬੁੱਧ ਪੂਰਨਿਮਾ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੋਇਆ ਹੈ ਕਿਉਂਕਿ ਪਵਿੱਤਰ ਬੋਧੀ ਅਵਸ਼ੇਸ਼ 75 ਸਾਲਾਂ ਬਾਅਦ ਲੱਦਾਖ ਵਿਚ ਵਾਪਸ ਆਏ ਹਨ।
ਤਾਜ਼ਾ ਖ਼ਬਰਾਂ
Free
ਅਮਿਤ ਸ਼ਾਹ ਨੇ ਕਾਰਗਿਲ ਵਿਖੇ 10 ਟੀਐਲਪੀਡੀ ਡੇਅਰੀ ਪਲਾਂਟ ਦਾ ਰੱਖਿਆ ਨੀਂਹ ਪੱਥਰ
ਲੱਦਾਖ, 01 ਮਈ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਰਗਿਲ ਵਿਖੇ 10 ਟੀਐਲਪੀਡੀ ਡੇਅਰੀ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕ ਇਕੱਠ ਨੂੰ ਸੰਬੋਧਨ ਕਰਦੇ ਹੋਏੇ ਉਨ੍ਹਾਂ ਕਿਹਾ, "...ਅੱਜ, ਪ੍ਰਧਾਨ ਮੰਤਰੀ ਮੋਦੀ...
ਅਜੀਤ ਡੈਸਕ
01-05-2026