ਅਟਾਰੀ ਸਰਹੱਦ ( ਅੰਮ੍ਰਿਤਸਰ) , 1 ਮਈ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ) : ਭਾਰਤ-ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ 'ਤੇ ਦੋਵਾਂ ਦੇਸ਼ਾਂ ਦਰਮਿਆਨ ਰੋਜਾਨਾ ਸ਼ਾਮ ਹੁੰਦੀ ਝੰਡੇ ਦੀ ਰਸਮ ਰੀਟਰੀਟ ਦਾ ਅੱਜ ਤੋਂ ਸਮਾਂ ਤਬਦੀਲ ਕੀਤਾ ਗਿਆ ਹੈ। ਬੀ.ਐਸ.ਐਫ. ਦੇ ਸੂਤਰਾਂ ਅਨੁਸਾਰ ਭਾਰਤ ਦੀ ਅਟਾਰੀ ਸਰਹੱਦ 'ਤੇ ਪਾਕਿਸਤਾਨ ਰੇਂਜਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਗਰਮੀ ਦੇ ਦਿਨਾਂ ਵਿਚ ਆ ਰਹੀ ਲਗਾਤਾਰ ਤਬਦੀਲੀ ਦੇ ਕਰਕੇ ਦੋਵੇਂ ਦੇਸ਼ਾਂ ਦੀਆਂ ਸਰਹੱਦੀ ਫੋਰਸਾਂ ਬੀ.ਐਸ.ਐਫ. ਤੇ ਪਾਕਿਸਤਾਨ ਰੇਂਜਰਾਂ ਵਲੋਂ ਅਟਾਰੀ ਸਰਹੱਦ 'ਤੇ ਹੁਣ 6 ਤੋਂ 6.30 ਝੰਡੇ ਦੀ ਰਸਮ ਰੀਟਰੀਟ ਦਾ ਸਮਾਂ ਕੀਤਾ ਗਿਆ ਹੈ। ਬੀ.ਐਸ.ਐਫ. ਦੇ ਅਨੁਸਾਰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਅਟਾਰੀ ਸਰਹੱਦ 'ਤੇ ਸ਼ਾਮ ਨੂੰ ਝੰਡੇ ਦੀ ਰਸਮ ਰੀਟਰੀਟ ਵੇਖਣ ਆਉਣ ਵਾਲੇ ਸੈਲਾਨੀ ਯਾਤਰੂ ਸਾਢੇ 5 ਵਜੇ ਤੱਕ ਸ਼ਾਮ ਅਟਾਰੀ ਸਰਹੱਦ 'ਤੇ ਪਹੁੰਚਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੌਕੇ ਸੈਲਾਨੀ ਯਾਤਰੂ ਆਪਣੇ ਹੱਥਾਂ ਵਿਚ ਫੜੇ ਜਾਣ ਵਾਲੇ ਵੱਡੇ ਪਰਸ ਆਪਣੀਆਂ ਗੱਡੀਆਂ ਵਿਚ ਰੱਖ ਕੇ ਆਉਣ। ਇਸ ਦੌਰਾਨ ਅਟਾਰੀ ਸਰਹੱਦ 'ਤੇ ਆਉਣ ਸਮੇਂ ਕੋਈ ਵੀ ਇਲੈਕਟਰੋਨਿਕ ਇਲੈਕਟ੍ਰੋਨਿਕਸ ਦਾ ਸਾਮਾਨ ਲੈ ਕੇ ਨਾ ਆਉਣ।
ਤਾਜ਼ਾ ਖ਼ਬਰਾਂ
Free
ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਦਾ ਸਮਾਂ ਤਬਦੀਲ, 6 ਤੋਂ 6.30 ਹੋਇਆ
ਅਟਾਰੀ ਸਰਹੱਦ ( ਅੰਮ੍ਰਿਤਸਰ) , 1 ਮਈ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ) : ਭਾਰਤ-ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ 'ਤੇ ਦੋਵਾਂ ਦੇਸ਼ਾਂ ਦਰਮਿਆਨ ...
ਅਜੀਤ ਡੈਸਕ
01-05-2026