ਜਗਰਾਉਂ ( ਲੁਧਿਆਣਾ ) , 1 ਮਈ ( ਕੁਲਦੀਪ ਸਿੰਘ ਲੋਹਟ) - ਜਗਰਾਉਂ ਇਲਾਕੇ ਦੇ ਪਿੰਡ ਅਖਾੜਾ ਨਾਲ ਸੰਬੰਧਿਤ ਜਸਪਾਲ ਸਿੰਘ ਉਰਫ਼ ਵਿੱਕੀ ਪੁੱਤਰ ਅਜਮੇਰ ਸਿੰਘ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। 34 ਸਾਲਾ ਵਿੱਕੀ ਉੱਭਰਦਾ ਬਲੌਗਰ ਸੀ ਤੇ ਸੋਸ਼ਲ ਮੀਡੀਆ 'ਤੇ ਹਾਸ਼ਰਸ ਵੀਡੀਓ ਪਾਉਂਦਾ ਸੀ । ਵਿੱਕੀ ਦੀ ਮ੍ਰਿਤਕ ਦੇਹ ਅਖਾੜਾ ਤੋਂ ਢੋਲਣ ਨੇੜੇ ਡਰੇਨ ਕੋਲੋਂ ਮਿਲੀ, ਜਿਸ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਵਿੱਕੀ ਦੇ ਸਿਰ ਵਿਚ ਸੱਟਾਂ ਦੇ ਨਿਸ਼ਾਨ ਸਨ ਤੇ ਉਸ ਦੇ ਬੂਟ ਉਤਾਰੇ ਹੋੇਏ ਸਨ। ਘਟਨਾ ਦੀ ਸੂਚਨਾਂ ਮਿਲਦੇ ਹੀ ਥਾਣਾ ਸਦਰ ਦੇ ਐਸ.ਐਚ.ਓ. ਨਿਤਿਸ਼ ਚੌਧਰੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵਲੋਂ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਦੇ ਸਰਪੰਚ ਬਲਗੀਤ ਕੌਰ ਦੇ ਪਤੀ ਜਸਵੀਰ ਸਿੰਘ ਅਤੇ ਮ੍ਰਿਤਕ ਦੇ ਦੋਸਤ ਹਰਪ੍ਰੀਤ ਸਿੰਘ ਹੈਪੀ ਨੇ ਇਸ ਮਾਮਲੇ ਨੂੰ ਹਾਦਸਾ ਮੰਨਣ ਤੋਂ ਇਨਕਾਰ ਕਰਦਿਆਂ ਕਤਲ ਅਤੇ ਗਹਿਰੀ ਸਾਜਿਸ਼ ਦਾ ਸ਼ੱਕ ਜਿਤਾਇਆ ਹੈ। ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਵਿੱਕੀ ਘਰੋਂ ਇਹ ਆਖ ਕੇ ਗਿਆ ਸੀ ਕਿ ਉਹ ਬੱਚਿਆਂ ਦੀ ਫੀਸ ਦੇਣ ਸਕੂਲ ਜਾ ਰਿਹਾ ਹੈ ਪ੍ਰੰਤੂ ਰਾਤ ਤੱਕ ਘਰ ਨਹੀ ਆਇਆ।ਅੱਜ ਉਸ ਦੀ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਡੂੰਘੀ ਜਾਂਚ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇ।
ਤਾਜ਼ਾ ਖ਼ਬਰਾਂ
Free
34 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
ਜਗਰਾਉਂ ( ਲੁਧਿਆਣਾ ) , 1 ਮਈ ( ਕੁਲਦੀਪ ਸਿੰਘ ਲੋਹਟ) - ਜਗਰਾਉਂ ਇਲਾਕੇ ਦੇ ਪਿੰਡ ਅਖਾੜਾ ਨਾਲ ਸੰਬੰਧਿਤ ਜਸਪਾਲ ਸਿੰਘ ਉਰਫ਼ ਵਿੱਕੀ ਪੁੱਤਰ ਅਜਮੇਰ ਸਿੰਘ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ...
ਅਜੀਤ ਡੈਸਕ
01-05-2026