06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਧਾਰਮਿਕ ਗ੍ਰੰਥ ਬਾਈਬਲ ਪੜ ਰਹੀ ਸੀ ਮਹਿਲਾ, ਪਤੀ ‘ਤੇ ਅੰਗ ਪਾੜਣ ਦੇ ਦੋਸ਼

ਜਲੰਧਰ, 2 ਮਈ (ਦਵਿੰਦਰ)- ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਮਹਿਲਾ ਆਪਣੇ ਘਰ ਵਿੱਚ ਧਾਰਮਿਕ ਗ੍ਰੰਥ ਬਾਈਬਲ ਪੜ ਰਹੀ ਸੀ...

ਅਜੀਤ ਡੈਸਕ 02-05-2026

ਜਲੰਧਰ, 2 ਮਈ ( ਦਵਿੰਦਰ)- ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਮਹਿਲਾ ਆਪਣੇ ਘਰ ਵਿੱਚ ਧਾਰਮਿਕ ਗ੍ਰੰਥ ਬਾਈਬਲ ਪੜ ਰਹੀ ਸੀ। ਇਸ ਦੌਰਾਨ ਉਸਦਾ ਪਤੀ ਮੌਕੇ ‘ਤੇ ਆ ਗਿਆ ਅਤੇ ਗੁੱਸੇ ਵਿੱਚ ਆ ਕੇ ਉਸ ਨੇ ਬਾਈਬਲ ਦੇ ਅੰਗ ਪਾੜ ਦਿੱਤੇ। ਇਸ ਘਟਨਾ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਦੋਸ਼ ਲਗਾਏ ਜਾ ਰਹੇ ਹਨ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ।

ਮਾਮਲੇ ਸਬੰਧੀ ਜਦੋਂ ਫਿਲੌਰ ਦੇ ਡੀਐਸਪੀ ਭਾਰਤ ਮਸੀਹ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਤੀ-ਪਤਨੀ ਵਿੱਚ ਹੋਏ ਝਗੜੇ ਤੋਂ ਬਾਅਦ ਇਹ ਘਟਨਾ ਵਾਪਰੀ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪਿਛਲੀ ਖ਼ਬਰ ਯੂ.ਏ.ਈ. ਤੋਂ ਭਾਰਤ ਲਿਆਂਦਾ ਗਿਆ ਭਗੌੜਾ ਕਮਲੇਸ਼ ਪਾਰੇਖ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਦਾ ਪੁਤਲਾ ਸਾੜਿਆ ਗਿਆ