ਚੰਡੀਗੜ੍ਹ, 3 ਮਈ- 'ਆਪ' ਆਗੂ ਬਲਤੇਜ ਪੰਨੂ ਨੇ ਨਸ਼ਿਆਂ ਵਿਰੁੱਧ ਜੰਗ ਅਤੇ ਗੈਂਗਸਟਰਾਂ ਵਿਰੁੱਧ ਜੰਗ ਮੁਹਿੰਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਪੰਜਾਬ ਵਿਚ ਪਿਛਲੇ 427 ਦਿਨਾਂ ਤੋਂ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਜਾਰੀ ਹੈ, ਜਿਸ ਵਿਚ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਪੁਲਿਸ ਨਸ਼ਿਆਂ ਦੇ ਪੈਸੇ ਨਾਲ ਵੱਡੀਆਂ ਕੋਠੀਆਂ ਬਣਾਉਣ ਵਾਲਿਆਂ 'ਤੇ ਲਗਾਤਾਰ ਕਾਰਵਾਈ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਹੁਣ ਏ.ਆਈ. ਦੀ ਮਦਦ ਨਾਲ ਆਵਾਜ਼ ਪਛਾਣ ਪ੍ਰਣਾਲੀ ਰਾਹੀਂ ਗੈਂਗਸਟਰਾਂ ਦੀ ਪਛਾਣ ਕਰੇਗੀ । ਇਸ ਵਿਧੀ ਨਾਲ ਦੋਸ਼ੀ ਦੀ ਪਛਾਣ ਮਿੰਟਾਂ ਵਿਚ ਕੀਤੀ ਜਾਵੇਗੀ । 84,000 ਤੋਂ ਵੱਧ ਦੋਸ਼ੀਆਂ ਅਤੇ ਸ਼ੱਕੀਆਂ ਤੋਂ ਲਏ ਗਏ ਆਵਾਜ਼ ਦੇ ਨਮੂਨੇ 390,000 ਤੋਂ ਵੱਧ ਦੋਸ਼ੀਆਂ ਦਾ ਡੇਟਾਬੇਸ ਬਣਾਇਆ ਗਿਆ ਹੈ ।