ਓਠੀਆਂ 3 ਮਈ, (ਗੁਰਵਿੰਦਰ ਸਿੰਘ ਛੀਨਾ)- ਮੈਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋ ਅੱਜ ਵਿਧਾਨ ਸਭਾ ਰਾਜਾਸਾਂਸੀ ਦੇ ਅਧੀਨ ਵੱਖ-ਵੱਖ ਮੰਡੀਆਂ ਓਠੀਆਂ, ਮਾਨਾਵਾਲਾ, ਭੀਲੋਵਾਲ, ਜਸਰਾਉਰ, ਲੋਪੋਕੇ, ਚੋਗਾਵਾ, ਖਿਆਲਾ ਤੇ ਹੋਰ ਮੰਡੀਆਂ ਵਿੱਚ ਪਹੁੰਚ ਕੇ ਕਣਕ ਦੀ ਲਿਫਟਿੰਗ ਬਾਰਦਾਨਾ ਹੋਰ ਸਮੱਸਿਆ ਅਤੇ ਦੀਆਂ ਮਸ਼ਕਿਲਾਂ ਸੁਣੀਆਂ ਗਈਆ।
ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਮੌਸਮ ਖਰਾਬ ਹੋਣ ਕਾਰਨ ਆੜਤੀਆਂ ਦਾ ਭਾਰੀ ਨੁਕਸਾਨ ਹੋਣ ਦਾ ਡਰ ਹੈ। ਜਿਸਦੇ ਕਾਰਣ ਮੰਡੀਆਂ ਵਿੱਚ ਕਣਕ ਦੇ ਲੱਗੇ ਢੇਰਾਂ ਨੂੰ ਜਲਦੀ ਚੁੱਕਿਆ ਜਾਵੇ।