03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ ਕੀਤੇ ਵਾਧੇ ਖਿਲਾਫ ‘ਆਪ’ ਦੇ ਟਰੇਡ ਵਿੰਗ ਨੇ ਸੰਗਰੂਰ ਵਿੱਚ ਕੀਤਾ ਪ੍ਰਦਰਸ਼ਨ

ਸੰਗਰੂਰ 3 ਮਈ (ਧੀਰਜ ਪਸੋਰੀਆ)- ਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੇ ਖਤਮ ਹੁੰਦਿਆਂ ਹੀ ਕੇਂਦਰ ਸਰਕਾਰ ਵੱਲੋਂ ਵਪਾਰਕ ਐਲਪੀਜੀ ਸਲੰਡਰ ਦੀ ਕੀਮਤ ਵਿੱਚ ਕੀਤੇ ਭਾਰੀ ਵਾਧੇ ਦੇ ਖਿਲਾਫ ਅੱਜ ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਵੱਲੋਂ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ...

ਅਜੀਤ ਡੈਸਕ 03-05-2026

ਸੰਗਰੂਰ 3 ਮਈ (ਧੀਰਜ ਪਸੋਰੀਆ)- ਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੇ ਖਤਮ ਹੁੰਦਿਆਂ ਹੀ ਕੇਂਦਰ ਸਰਕਾਰ ਵੱਲੋਂ ਵਪਾਰਕ ਐਲਪੀਜੀ ਸਲੰਡਰ ਦੀ ਕੀਮਤ ਵਿੱਚ ਕੀਤੇ ਭਾਰੀ ਵਾਧੇ ਦੇ ਖਿਲਾਫ ਅੱਜ ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਵੱਲੋਂ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ। ਬੱਸ ਸਟੈਂਡ ਨੇੜੇ ਟਰੈਫਿਕ ਚੌਂਕ ਵਿੱਚ ਕੀਤੇ ਪ੍ਰਦਰਸ਼ਨ ਮੌਕੇ ਵਪਾਰਕ ਸਿਲਿੰਡਰ ਨਾਲ ਲੈ ਕੇ ਆਏ ਆਪ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਜ਼ਿਲਾ ਪ੍ਰਧਾਨ ਅਰੁਣ ਜਿੰਦਲ ਨੇ ਕਿਹਾ ਕਿ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੀਤੇ 1000 ਦੇ ਵਾਧੇ ਨਾਲ ਹੁਣ ਲੋਕਾਂ ਨੂੰ ਰੈਸਟੋਰੈਂਟਾਂ ਅਤੇ ਢਾਬਿਆਂ ਤੋਂ ਇਲਾਵਾ ਰੇਹੜੀਆਂ ਆਦਿ ਤੇ ਖਾਣਾ ਹੋਰ ਮਹਿੰਗਾ ਮਿਲੇਗਾ।

2193 ਰੁਪਏ ਵਾਲੇ ਸਿਲੰਡਰ ਨੂੰ 3186 ਰੁਪਏ ਕਰ ਦਿੱਤੇ ਜਾਣ ਨਾਲ ਰੈਸਟੋਰੈਂਟਾਂ ਢਾਬਿਆਂ ਆਦਿ ਨੇ ਆਪਣੇ ਖਾਣੇ ਦੇ ਰੇਟ ਵਧਾ ਦਿੱਤੇ ਹਨ ਜਿਸਦਾ ਅਸਰ ਲੋਕਾਂ ਦੀ ਜੇਬ ਤੇ ਪੈਣ ਲੱਗਾ ਹੈ, ਜੋ ਪਹਿਲਾਂ ਤੋਂ ਹੀ ਲਗਾਤਾਰ ਵੱਧ ਰਹੀ ਮੰਗਾਈ ਦੀ ਮਾਰ ਝੱਲ ਰਹੇ ਹਨ। ਇਸ ਮੌਕੇ ਸੁਖਵਿੰਦਰ ਸਿੰਘ ਸੁੱਖਾ, ਰਾਮ ਕੁਮਾਰ ਸੁਨਾਮ,ਪ੍ਰਿੰਸ ਗਰਗ ਲਹਿਰਾ, ਪੁਸ਼ਪਿੰਦਰ ਸ਼ਰਮਾ ਧੂਰੀ ਅਤੇ ਹੋਰ ਮੌਜੂਦ ਸਨ।

ਪਿਛਲੀ ਖ਼ਬਰ ਐਮ. ਪੀ. ਗੁਰਜੀਤ ਸਿੰਘ ਔਜਲਾ ਵੱਲੋਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ ਅਗਲੀ ਖ਼ਬਰ ਨਹੀਂ ਰਹੇ ਸੀਨੀਅਰ ਭਾਜਪਾ ਆਗੂ ਪੰਡਿਤ ਬਲਰਾਮ ਕ੍ਰਿਸ਼ਨ ਸਾਹਿਬਾ