ਮਜਾਰੀ/ਸਾਹਿਬਾ (ਨਵਾਂਸ਼ਹਿਰ) 3 ਮਈ (ਨਿਰਮਲਜੀਤ ਸਿੰਘ ਚਾਹਲ)- ਜਿਲਾ ਸ਼ਹੀਦ ਭਗਤ ਨਗਰ ਦੇ ਇਲਾਕੇ ਬਲਾਚੌਰ ਦੀ ਮਹਾਨ ਸ਼ਖਸ਼ੀਅਤ ਪੰਡਿਤ ਬਲਰਾਮ ਕ੍ਰਿਸ਼ਨ ਸਾਹਿਬਾ ਸੀਨੀਅਰ ਭਾਜਪਾ ਆਗੂ ਜੋ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਬੀਤੀ ਰਾਤ ਦੋ ਵਜੇ ਦੇ ਕਰੀਬ ਨਵਾਂਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ।
ਪੰਡਿਤ ਬਲਰਾਮ ਕ੍ਰਿਸ਼ਨ ਦੀ ਮੌਤ ਸਬੰਧੀ ਖਬਰ ਸੁਣ ਕੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਉਹਨਾਂ ਦੇ ਬੱਚਿਆਂ ਦੇ ਵਿਦੇਸ਼ਾਂ ਤੋਂ ਆਉਣ ਤੋਂ ਬਾਅਦ ਕੀਤਾ ਜਾਵੇਗਾ।