ਨਵੀਂ ਦਿੱਲੀ, 4 ਅਪ੍ਰੈਲ- ਚੋਣ ਕਮਿਸ਼ਨ ਦੇ ਸਵੇਰੇ 10:30 ਵਜੇ ਦੇ ਅੰਕੜਿਆਂ ਅਨੁਸਾਰ ਬੰਗਾਲ ਵਿਚ ਭਾਜਪਾ 54 ਸੀਟਾਂ 'ਤੇ ਅਤੇ ਟੀ.ਐਮ.ਸੀ. 35 ਸੀਟਾਂ 'ਤੇ ਅੱਗੇ ਹੈ। ਤਾਮਿਲਨਾਡੂ ਵਿਚ ਟੀ.ਵੀ.ਕੇ. ਨੇ ਹੈਰਾਨੀਜਨਕ ਤੌਰ 'ਤੇ 85 ਸੀਟਾਂ 'ਤੇ ਲੀਡ ਲੈ ਲਈ ਹੈ। ਏ.ਆਈ.ਏ.ਡੀ.ਐਮ.ਕੇ. 61 ਸੀਟਾਂ 'ਤੇ ਅਤੇ ਡੀ.ਐਮ.ਕੇ. 35 ਸੀਟਾਂ 'ਤੇ ਅੱਗੇ ਹੈ। ਭਾਜਪਾ 2 ਸੀਟਾਂ 'ਤੇ ਅੱਗੇ ਹੈ।
ਅਸਾਮ ਵਿਚ ਭਾਜਪਾ 72 ਸੀਟਾਂ 'ਤੇ ਲੀਡ ਲੈ ਰਹੀ ਹੈ ਅਤੇ ਬਹੁਮਤ ਦਾ ਅੰਕੜਾ ਪਾਰ ਕਰ ਚੁੱਕੀ ਹੈ। ਕਾਂਗਰਸ ਬਹੁਤ ਪਿੱਛੇ ਹੈ ਤੇ ਸਿਰਫ਼ 21 ਸੀਟਾਂ 'ਤੇ ਅੱਗੇ ਹੈ। ਕੇਰਲ ਵਿਚ ਕਾਂਗਰਸ 56 ਸੀਟਾਂ 'ਤੇ, ਸੀ.ਪੀ.ਆਈ.(ਐਮ) 31 'ਤੇ ਅਤੇ ਸੀ.ਪੀ.ਆਈ. 11 'ਤੇ ਅੱਗੇ ਹੈ। ਇੰਡੀਅਨ ਯੂਨੀਅਨ ਮੁਸਲਿਮ ਲੀਗ 20 ਸੀਟਾਂ 'ਤੇ ਅੱਗੇ ਹੈ।
ਪੁਡੂਚੇਰੀ ਵਿਚ ਏ.ਆਈ.ਐਨ.ਆਰ.ਸੀ. 7 ਸੀਟਾਂ 'ਤੇ ਕਾਂਗਰਸ 3 'ਤੇ ਅਤੇ ਭਾਜਪਾ 2 ਸੀਟਾਂ 'ਤੇ ਅੱਗੇ ਹੈ।