ਨਵੀਂ ਦਿੱਲੀ, 4 ਅਪ੍ਰੈਲ- ਸਵੇਰੇ 9:30 ਵਜੇ ਤੱਕ ਦੇ ਸਾਹਮਣੇ ਆਏ ਰੁਝਾਨਾਂ ਵਿਚ ਬੰਗਾਲ ਵਿਚ ਭਾਜਪਾ ਅੱਗੇ ਹੈ। ਭਾਜਪਾ 135 ਸੀਟਾਂ 'ਤੇ ਅਤੇ ਟੀ.ਐਮ.ਸੀ. 107 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਤਾਮਿਲਨਾਡੂ ਵਿਚ ਵਿਜੇ ਦੀ ਪਾਰਟੀ ਟੀ.ਵੀ.ਕੇ. 84 ਸੀਟਾਂ ਨਾਲ ਅੱਗੇ ਹੈ। ਡੀ.ਐਮ.ਕੇ. 54 ਸੀਟਾਂ 'ਤੇ ਅੱਗੇ ਹੈ। ਏ.ਆਈ.ਏ.ਡੀ.ਐਮ.ਕੇ. ਨੇ ਵੀ ਤੇਜ਼ੀ ਫੜ ਲਈ ਹੈ ਅਤੇ 60 ਸੀਟਾਂ 'ਤੇ ਅੱਗੇ ਹੈ।
ਕੇਰਲ ਵਿਚ ਯੂ.ਡੀ.ਐਫ. ਨੇ ਆਪਣੀ ਲੀਡ ਮਜ਼ਬੂਤ ਕਰ ਲਈ ਹੈ ਤੇ 83 ਸੀਟਾਂ 'ਤੇ ਅੱਗੇ ਹੈ। ਐਲ.ਡੀ.ਐਫ. 54 ਸੀਟਾਂ 'ਤੇ ਅੱਗੇ ਹੈ। ਭਾਜਪਾ 2 ਸੀਟਾਂ 'ਤੇ ਅੱਗੇ ਹੈ। ਅਸਾਮ ਵਿਚ ਭਾਜਪਾ ਤੇਜ਼ੀ ਨਾਲ ਜਿੱਤ ਦੀ ਹੈਟ੍ਰਿਕ ਵੱਲ ਵਧ ਰਹੀ ਹੈ। ਭਾਜਪਾ 80 ਸੀਟਾਂ 'ਤੇ ਅਤੇ ਕਾਂਗਰਸ 27 ਸੀਟਾਂ 'ਤੇ ਅੱਗੇ ਹੈ।
ਪੁਡੂਚੇਰੀ ਵਿਚ ਐਨ.ਡੀ.ਏ. 22 ਸੀਟਾਂ 'ਤੇ ਅੱਗੇ ਹੈ ਤੇ ਕਾਂਗਰਸ 6 ਸੀਟਾਂ 'ਤੇ ਅੱਗੇ ਹੈ।