26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨ ਦੀ ਮੌਤ

ਨਡਾਲਾ, (ਕਪੂਰਥਲਾ), 5 ਮਈ (ਰਘਬਿੰਦਰ ਸਿੰਘ )- ਥਾਣਾ ਢਿਲਵਾਂ ਦੇ ਪਿੰਡ ਚਕੋਕੀ ਵਿਖੇ ਦੇਰ ਰਾਤ ਨਸ਼ੇ ਦੀ ਵੱਧ ਮਾਤਰਾ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ...

ਅਜੀਤ ਡੈਸਕ 05-05-2026

ਨਡਾਲਾ, (ਕਪੂਰਥਲਾ), 5 ਮਈ (ਰਘਬਿੰਦਰ ਸਿੰਘ )- ਥਾਣਾ ਢਿਲਵਾਂ ਦੇ ਪਿੰਡ ਚਕੋਕੀ ਵਿਖੇ ਦੇਰ ਰਾਤ ਨਸ਼ੇ ਦੀ ਵੱਧ ਮਾਤਰਾ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਸ਼ਮਸ਼ੇਰ ਸਿੰਘ ਪੁੱਤਰ ਜਗੀਰ ਸਿੰਘ ਦੇ ਭਰਾ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਭਰਾ ਦੇ ਦੋ ਸਾਥੀ ਉਸ ਨੂੰ ਨਸ਼ੇ ਦੀ ਬੇਸੁੱਧ ਹਾਲਤ ਵਿਚ ਘਰ ਛੱਡ ਕੇ ਗਏ ਸਨ। ਇਸ ਦੌਰਾਨ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਢਿਲਵਾਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਸ ਦੀ ਮ੍ਰਿਤਕ ਦੇਹ ਕਪੂਰਥਲਾ ਦੇ ਮੁਰਦਾਘਰ ਵਿਚ ਰਖਵਾਈ ਗਈ ਹੈ।

ਪਿਛਲੀ ਖ਼ਬਰ ਮੈਨੂੰ ਨਹੀਂ ਮਿਲੀ ਕਿਸੇ ਵੀ ਐਫ.ਆਈ.ਆਰ. ਦੀ ਕਾਪੀ- ਸੰਦੀਪ ਪਾਠਕ ਅਗਲੀ ਖ਼ਬਰ ਰਾਸ਼ਟਰਪਤੀ ਨੂੰ ਮਿਲਣ ਪੁੱਜੇ ਆਪ ਦੇ ਚਾਰ ਬਾਗੀ ਸੰਸਦ ਮੈਂਬਰ