ਨਵਾਂਸ਼ਹਿਰ, 7 ਮਈ (ਜਸਬੀਰ ਸਿੰਘ ਨੂਰਪੁਰ)- ਵੱਖ-ਵੱਖ ਥਾਵਾਂ ਤੇ ਹੋਏ ਬੰਬ ਧਮਾਕਿਆਂ ਦੇ ਮਾਮਲੇ ਵਿਚ ਪੁਲਿਸ ਵਲੋਂ ਦਵਿੰਦਰ ਸਿੰਘ ਬੰਗਾ ਨਾਮੀ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ ਹੈਂਡ ਗਰਨੇਡ ਅਤੇ ਧਮਾਕੇ ਖੋਜ ਸਮੱਗਰੀ ਵੀ ਬਰਾਮਦ ਕੀਤੀ ਗਈ।
ਦੱਸਿਆ ਜਾ ਰਿਹਾ ਕਿ ਜੋ ਚੰਡੀਗੜ੍ਹ ਬੀਜੇਪੀ ਦਫਤਰ ਵਿਖੇ ਧਮਾਕੇ ਹੋਏ ਅਤੇ ਜੋ ਜਲੰਧਰ ਵਿਖੇ ਇੱਕ ਸਕੂਟੀ ਨੇੜੇ ਧਮਾਕਾ ਹੋਇਆ ਸੀ ਉਸ ਸਬੰਧ ਵਿਚ ਪੁਲਿਸ ਵੱਲੋਂ ਤਫਤੀਸ਼ ਕਰਦਿਆਂ ਬੰਗਾ ਦੇ ਦਵਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।