24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਈ ਡੀ ਦੀ ਦੁਰਵਰਤੋਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਨਾ ਕਰੇ ਕੇਂਦਰ ਸਰਕਾਰ- ਬਰਿੰਦਰ ਗੋਇਲ

ਲਹਿਰਾਗਾਗਾ, 9 ਮਈ (ਅਸ਼ੋਕ ਗਰਗ)- ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਵੇਰੇ ਈ ਡੀ ਦੀ ਰੇਡ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਹੋਈ...

ਅਜੀਤ ਡੈਸਕ 09-05-2026

ਲਹਿਰਾਗਾਗਾ, 9 ਮਈ (ਅਸ਼ੋਕ ਗਰਗ)- ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਵੇਰੇ ਈ ਡੀ ਦੀ ਰੇਡ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਹੋਈ। ਜਿਸਦੇ ਪਿੱਛੇ ਭਾਜਪਾ ਦਾ ਹੱਥ ਹੈ। ਰੇਡ ਕਰਵਾ ਕੇ ਦਹਿਸ਼ਤ ਪੈਦਾ ਕਰਨਾ ਚਾਹੁੰਦੇ ਨੇ। ਮੈਂ ਇਸ ਚੀਜ਼ ਦੀ ਸਖਤ ਸ਼ਬਦਾਂ ਦੇ ਵਿਚ ਨਿੰਦਾ ਕਰਦਾ ਹਾਂ ਤੇ ਇਹ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿਚ ਅਜਿਹਾ ਕੁਝ ਨਹੀਂ ਚੱਲਣਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰੋ ਅਤੇ ਰਾਜਨੀਤੀ ਨੂੰ ਰਾਜਨੀਤੀ ਦੇ ਹਿਸਾਬ ਨਾਲ ਦੇਖੋ। ਉਨ੍ਹਾਂ ਕਿਹਾ ਕਿ ਹੁਣ 2027 ਵਿਚ ਫਿਰ ਤੋਂ ਚੋਣਾਂ ਹੋਣਗੀਆਂ। ਭਾਜਪਾ ਨੂੰ ਇਸ ਗੱਲ ਦਾ ਪਤਾ ਲੱਗ ਜਾਵੇਗਾ ਕਿ ਉਹ ਕਿੱਥੇ ਖੜੇ ਹਨ। ਭਾਜਪਾ ਜਿਹੜੀਆਂ ਹਰਕਤਾਂ ਕਰ ਰਹੀ ਹੈ ਇਹ ਬਿਲਕੁਲ ਵੀ ਨਾ ਸਹਿਣਯੋਗ ਹਨ। ਇਹਨਾਂ ਹਰਕਤਾਂ ਤੋਂ ਗੁਰੇਜ ਕਰਨਾ ਚਾਹੀਦਾ ਅਤੇ ਕੇਂਦਰ ਤੇ ਰਾਜ ਦੇ ਸੰਬੰਧਾਂ ਨੂੰ ਖਰਾਬ ਨਹੀਂ ਕਰਨਾ ਚਾਹੀਦਾ।

ਪਿਛਲੀ ਖ਼ਬਰ ਪ੍ਰਸ਼ਾਸ਼ਨ ਵਲੋਂ ਆਪਣੀ ਜ਼ਮੀਨ ਵਿਚ ਰਾਹ ਕੱਢਣ ਦੇ ਵਿਰੋਧ ‘ਚ ਕਿਸਾਨ ਬਿਜਲੀ ਦੇ ਖੰਭੇ ਤੇ ਚੜ੍ਹਿਆ ਅਗਲੀ ਖ਼ਬਰ ਸੰਜੀਵ ਅਰੋੜਾ ਨੂੰ ਲਿਜਾਇਆ ਜਾ ਰਿਹਾ ਦਿੱਲੀ