23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪ੍ਰਸ਼ਾਸ਼ਨ ਵਲੋਂ ਆਪਣੀ ਜ਼ਮੀਨ ਵਿਚ ਰਾਹ ਕੱਢਣ ਦੇ ਵਿਰੋਧ ‘ਚ ਕਿਸਾਨ ਬਿਜਲੀ ਦੇ ਖੰਭੇ ਤੇ ਚੜ੍ਹਿਆ

ਮੌੜ ਮੰਡੀ, 9 ਮਈ (ਗੁਰਜੀਤ ਸਿੰਘ ਕਮਾਲੂ)- ਪਿੰਡ ਬੁਰਜ ਦਾ ਇਕ ਕਿਸਾਨ ਪ੍ਰਸ਼ਾਸ਼ਨ ਵੱਲੋਂ ਉਸ ਦੀ ਜਮੀਨ ਵਿਚ ਧੱਕੇ ਨਾਲ ਰਾਹ ਕੱਢਣ ਦਾ ਦੋਸ਼ ਲਗਾਉਦੇ ਹੋਏ ਬਣਾਵਾਲੀ ਥਰਮਲ ਤੋਂ ਆਉਂਦੀ ਬਿਜਲੀ ਦੀ ਮੇਨ ਲਾਈਨ ਦੇ ਖੰਭੇ ਉੱਪਰ ਚੜ੍ਹ ਗਿਆ...

ਅਜੀਤ ਡੈਸਕ 09-05-2026

ਮੌੜ ਮੰਡੀ, 9 ਮਈ (ਗੁਰਜੀਤ ਸਿੰਘ ਕਮਾਲੂ)- ਪਿੰਡ ਬੁਰਜ ਦਾ ਇਕ ਕਿਸਾਨ ਪ੍ਰਸ਼ਾਸ਼ਨ ਵੱਲੋਂ ਉਸ ਦੀ ਜਮੀਨ ਵਿਚ ਧੱਕੇ ਨਾਲ ਰਾਹ ਕੱਢਣ ਦਾ ਦੋਸ਼ ਲਗਾਉਦੇ ਹੋਏ ਬਣਾਵਾਲੀ ਥਰਮਲ ਤੋਂ ਆਉਂਦੀ ਬਿਜਲੀ ਦੀ ਮੇਨ ਲਾਈਨ ਦੇ ਖੰਭੇ ਉੱਪਰ ਚੜ੍ਹ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਵਾਸੀ ਬੁਰਜ ਜਿਸ ਨੇ ਮੌੜ ਪ੍ਰਸ਼ਾਸ਼ਨ ਤੇ ਇਹ ਦੋਸ਼ ਲਗਾਇਆ ਹੈ ਕਿ ਪ੍ਰਸ਼ਾਸ਼ਨ ਧੱਕੇ ਨਾਲ ਉਸ ਦੀ ਜ਼ਮੀਨ ਵਿਚ ਰਾਹ ਕੱਢ ਰਿਹਾ ਹੈ ਜਿਸ ਨੂੰ ਲੈ ਕੇ ਉਹ ਵੱਖ ਵੱਖ ਅਧਿਕਾਰੀਆਂ ਕੋਲ ਆਪਣੀ ਗੁਹਾਰ ਵੀ ਲਗਾ ਚੁੱਕਾ ਹੈ।

ਅੱਜ ਫਿਰ ਮੌੜ ਪ੍ਰਸ਼ਾਸ਼ਨ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਲੈ ਕੇ ਦੁਬਾਰਾ ਉਸ ਦੇ ਖੇਤ ਵਿਚ ਆਇਆ। ਜਿਸਦਾ ਵਿਰੋਧ ਪ੍ਰਗਟ ਕਰਦੇ ਹੋਏ ਗੁਰਮੀਤ ਸਿੰਘ ਥਰਮਲ ਤੋਂ ਆਉਦੀ ਮੇਨ ਲਾਈਨ ਦੇ ਖੰਭੇ ਤੇ ਚੜ੍ਹ ਗਿਆ। ਉਸ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਜਾਨ ਦੇ ਦੇਵੇਗਾ।

ਪਿਛਲੀ ਖ਼ਬਰ ਆਈਏਐਸ ਡਾ. ਸੁਬਰਤ ਗੁਪਤਾ (ਸੇਵਾਮੁਕਤ) ਨੂੰ ਸੁਵੇਂਦੂ ਅਧਿਕਾਰੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਅਗਲੀ ਖ਼ਬਰ ਈ ਡੀ ਦੀ ਦੁਰਵਰਤੋਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਨਾ ਕਰੇ ਕੇਂਦਰ ਸਰਕਾਰ- ਬਰਿੰਦਰ ਗੋਇਲ