25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪਠਾਨਕੋਟ ਪੁਲਿਸ ਵਲੋਂ ਦੋ ਪਿਸਟਲ ਸਮੇਤ ਤਿੰਨ ਕਾਬੂ, ਦੋਸ਼ੀਆਂ ਦੇ ਤਾਰ ਪਾਕਿਸਤਾਨ ਨਾਲ ਜੁੜੇ

ਪਠਾਨਕੋਟ 10 ਮਈ (ਵਿਨੋਦ)- ਗੈਂਗਸਟਰਾਂ ਦੇ ਖਿਲਾਫ ਛੇੜੀ ਗਈ ਮੁਹਿੰਮ ਦੇ ਤਹਿਤ ਪਠਾਨਕੋਟ ਪੁਲਿਸ ਵਲੋਂ ਦੋ ਪਿਸਟਲ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ...

ਅਜੀਤ ਡੈਸਕ 10-05-2026

ਪਠਾਨਕੋਟ 10 ਮਈ (ਵਿਨੋਦ)- ਗੈਂਗਸਟਰਾਂ ਦੇ ਖਿਲਾਫ ਛੇੜੀ ਗਈ ਮੁਹਿੰਮ ਦੇ ਤਹਿਤ ਪਠਾਨਕੋਟ ਪੁਲਿਸ ਵਲੋਂ ਦੋ ਪਿਸਟਲ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ (ਡੀ) ਵਿਪਿਨ ਕੁਮਾਰ ਨੇ ਦੱਸਿਆ ਕਿ ਸਪੈਸ਼ਲ ਬਰਾਂਚ ਦੇ ਇੰਸਪੈਕਟਰ ਸ਼ੋਹਰਤ ਮਾਨ ਅਤੇ ਇੰਸਪੈਕਟਰ ਦਵਿੰਦਰ ਕਾਸ਼ਨੀ ਨੂੰ ਸੂਚਣਾ ਮਿਲੀ ਸੀ ਕਿ ਇਕ ਡਿਜ਼ਾਇਰ ਕਾਰ ਜੋ ਪਠਾਨਕੋਟ ਤੋਂ ਗੁਰਦਾਸਪੁਰ ਵੱਲ ਨੂੰ ਜਾ ਰਹੀ ਹੈ, ਜਿਸ ਵਿਚ ਘਟਨਾਵਾਂ ਕਰਨ ਵਾਲੇ ਲੋਕ ਹਨ, ਜਿਸ ਤੇ ਪੁਲਿਸ ਵਲੋਂ ਸਪੈਸ਼ਲ ਨਾਕਾ ਲਗਾ ਕੇ ਕਾਰ ਨੂੰ ਕਾਬੂ ਕੀਤਾ ਗਿਆ।

ਕਾਰ ਵਿਚ ਤਿੰਨ ਲੋਕ ਸਵਾਰ ਸਨ, ਜਿਨ੍ਹਾਂ ਦੀ ਪਹਿਚਾਣ ਪੰਕਜ ਉਰਫ ਜੈਕ ਵਾਸੀ ਪਿੰਡ ਡੱਲਾ ਬਲੀਮ, ਸ਼ਾਮ ਉਰਫ ਬਾਬਾ ਵਾਸੀ ਮਾਡਲ ਟਾਊਨ ਪਠਾਨਕੋਟ, ਅਤੇ ਵਾਸੀ ਸੌਰਵ ਪਿੰਡ ਹੈਵਤ ਪਿੰਡੀ ਦੇ ਰੂਪ ਵਜੋਂ ਹੋਈ ਹੈ। ਇਹਨਾਂ ਕੋਲੋਂ ਪਿਸਟਲ, ਜ਼ਿੰਦਾ ਕਾਰਤੂਸ ਅਤੇ ਡਿਜ਼ਾਇਰ ਕਾਰ ਬਰਾਮਦ ਕੀਤੀ ਗਈ ਹੈ। ਡੀਐਸਪੀ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਪਤਾ ਲੱਗਾ ਹੈ ਕਿ ਇਹ ਪਿਸਟਲ ਯੂਐਸਏ ਦੇ ਬਣੇ ਹੋਏ ਹਨ ਅਤੇ ਇਹਨਾਂ ਨੇ ਇਹ ਪਾਕਿਸਤਾਨ ਤੋਂ ਮੰਗਾਏ ਹੋਏ ਹਨ।

ਡੀਐਸਪੀ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਇਹਨਾਂ ਲੋਕਾਂ ਦੇ ਖਿਲਾਫ ਪਹਿਲਾਂ ਵੀ ਕ੍ਰਿਮਨਲ ਅਤੇ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਹਨ ਅਤੇ ਇਹ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਜਾ ਰਹੇ ਸਨ ਤਾਂ ਪੁਲਿਸ ਵਲੋਂ ਕਾਬੂ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਕੋਰਟ ਵਿਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕਰਕੇ ਅੱਗੇ ਦੀ ਪੁੱਛਗਿਛ ਕੀਤੀ ਜਾਵੇਗੀ ਤਾਂ ਜੋ ਪੁਲਿਸ ਨੂੰ ਹੋਰ ਵੀ ਇਹਨਾਂ ਬਾਰੇ ਸੁਰਾਗ ਹਾਸਿਲ ਹੋ ਸਕੇ।

 

ਪਿਛਲੀ ਖ਼ਬਰ ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਨਾਲ 23 ਸਾਲਾਂ ਨੌਜਵਾਨ ਦੀ ਹੋਈ ਮੌਤ ਅਗਲੀ ਖ਼ਬਰ ਸੰਜੀਵ ਅਰੋੜਾ ਨੇ ਭਾਜਪਾ ਵਿਚ ਸ਼ਾਮਿਲ ਹੋਣ ਨਾਲੋਂ ਜੇਲ੍ਹ ਜਾਣਾ ਪਸੰਦ ਕੀਤਾ- ਕੇਜਰੀਵਾਲ