23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮੁੱਖ ਮੰਤਰੀ ਭਗਵੰਤ ਮਾਨ ਨੇ ਗਿੱਦੜਬਾਹਾ ਦੇ ਪਿੰਡ ਸਾਹਿਬ ਚੰਦ ਦੀ ਸੱਥ ਵਿਚ ਭਾਸ਼ਣ ਦੌਰਾਨ ਵਿਰੋਧੀਆਂ ਤੇ ਸਾਧੇ ਨਿਸ਼ਾਨੇ

ਸ੍ਰੀ ਮੁਕਤਸਰ ਸਾਹਿਬ, 10 ਮਈ - (ਰਣਜੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਸਾਹਿਬ ਚੰਦ ਵਿਖੇ ਪਿੰਡ ਦੀ ਸੱਥ...

ਅਜੀਤ ਡੈਸਕ 10-05-2026

ਸ੍ਰੀ ਮੁਕਤਸਰ ਸਾਹਿਬ, 10 ਮਈ - (ਰਣਜੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਸਾਹਿਬ ਚੰਦ ਵਿਖੇ ਪਿੰਡ ਦੀ ਸੱਥ ਦੇ ਪ੍ਰੋਗਰਾਮ ਤਹਿਤ ਪਹੁੰਚੇ ਅਤੇ ਸ਼ਾਮ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ 'ਤੇ ਤਿੱਖੇ ਨਿਸ਼ਾਨੇ ਸਾਧੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਿਨ੍ਹਾਂ ਕਿਸੇ ਸਿਫਾਰਸ਼ ਅਤੇ ਬਿਨ੍ਹਾਂ ਰਿਸ਼ਵਤ ਦੇ 65264 ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਹਨ ਅਤੇ ਅਕਾਲੀ ਸਰਕਾਰਾਂ ਵੇਲੇ ਸਭ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਨੌਕਰੀਆਂ ਮਿਲਦੀਆਂ ਸਨ। ਸਿੱਧੇ ਅਟੈਚੀ ਕੇਸ ਚੱਲਦੇ ਸਨ। ਉਨ੍ਹਾਂ ਅਕਾਲੀ ਦਲ ਬਾਦਲ, ਭਾਜਪਾ ਅਤੇ ਕਾਂਗਰਸ ਨੂੰ ਆੜੇ ਹੱਥੀਂ ਹੱਥੀ ਲੈਂਦਿਆਂ ਕਿਹਾ ਕਿ ਇਨ੍ਹਾਂ ਤੋਂ ਪੰਜਾਬ ਦੇ ਭਲੇ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਭਾਜਪਾ ਭੁਲੇਖੇ ਵਿਚ ਹੈ ਕਿ ਪੱਛਮੀ ਬੰਗਾਲ ਅਤੇ ਹੋਰ ਸੂਬਿਆਂ ਵਾਂਗ ਵੋਟਾਂ ਦਾ ਜੁਗਾੜ ਲਾ ਕੇ ਜਿੱਤ ਜਾਣਗੇ। ਪਰ ਪੰਜਾਬ ਵਿਚ ਅਜਿਹੇ ਨਕਲੀ ਵੋਟਾਂ ਦੇ ਜੁਗਾੜ ਨਹੀਂ ਚੱਲਦੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਤਾਂ ਹੁਣ ਇਹੀ ਨਹੀਂ ਪਤਾ ਲੱਗਦਾ ਕਿ ਸਟੇਜ ਤੋਂ ਕੀ ਬੋਲਣਾ ਹੈ। ਉਨ੍ਹਾਂ ਕਿਹਾ ਕਿ ਹੁਣ ਆਮ ਘਰਾਂ ਦੇ ਮੁੰਡਿਆਂ ਕੋਲ ਕੁਰਸੀਆਂ ਆਉਣ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਰਾਜਾ ਵੜਿੰਗ ਵਰਗੇ ਆਗੂ ਬੌਂਦਲੇ ਪਏ ਹਨ।
ਭਗਵੰਤ ਮਾਨ ਨੇ ਕਿਹਾ ਕਿ 43 ਹਜਾਰ ਕਿਲੋਮੀਟਰ ਸੜਕਾਂ ਪੰਜਾਬ ਵਿਚ ਬਣ ਰਹੀਆਂ ਹਨ। 25 ਜੁਲਾਈ ਤੱਕ 31 ਹਜ਼ਾਰ ਖੇਡ ਸਟੇਡੀਅਮ ਬਣ ਜਾਣਗੇ, ਜਿਸ ਵਿਚ ਵੱਖ-ਵੱਖ ਖੇਡਾਂ ਦੇ ਗਰਾਊਂਡ ਹੋਣਗੇ। ਉਨ੍ਹਾਂ ਕਿਹਾ ਕਿ ਮੈਂ ਕਿਤੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ, ਇਥੋਂ ਜਿੱਤਦਾ ਰਿਹਾ ਮਨਪ੍ਰੀਤ ਸਿੰਘ ਬਾਦਲ ਤਾਂ ਹਮੇਸ਼ਾ ਖਾਲੀ ਖਜ਼ਾਨੇ ਦੀ ਦੁਹਾਈ ਦਿੰਦਾ ਰਿਹਾ ਅਤੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਰੁਜ਼ਗਾਰ ਲਈ ਵਿਦੇਸ਼ ਜਾਣਾ ਪਿਆ। ਉਨ੍ਹਾਂ ਹਰਸਿਮਰਤ ਅਤੇ ਮਜੀਠੀਆ 'ਤੇ ਵੀ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਚਿੱਟਾ ਨਸ਼ਾ ਅਕਾਲੀ ਸਰਕਾਰ ਵੇਲੇ ਵਧਿਆ ਫੁੱਲਿਆ।

ਪਿਛਲੀ ਖ਼ਬਰ ਆਈਪੀਐਲ 2026 : ਮੁੰਬਈ ਨੇ ਗਵਾਈ ਚੌਥੀ ਵਿਕਟ, ਨਮਨ ਧੀਰ 47 (32 ਗੇਂਦਾਂ) ਦੌੜਾਂ ਬਣਾ ਕੇ ਆਊਟਆਊਟ ਅਗਲੀ ਖ਼ਬਰ ਆਈਪੀਐਲ 2026 : 10 ਓਵਰਾਂ ਬਾਅਦ ਮੁੰਬਈ ਦਾ ਸਕੋਰ 82/3