23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪਿਓ ਵਲੋਂ ਪੁੱਤ ਨੂੰ ਗੋਲੀ ਮਾਰਨ ਉਪਰੰਤ ਖੁਦ ਵੀ ਖ਼ੁਦਕੁਸ਼ੀ

ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੁਜਾ)- ਸਥਾਨਕ ਨਿਊ ਅਗਰ ਨਗਰ ਵਿਚ ਬੀਤੀ ਦੇਰ ਰਾਤ ਪਿਓ ਵਲੋਂ ਆਪਣੇ ਲੜਕੇ ਨੂੰ ਗੋਲੀ ਮਾਰ ਕੇ ਕਤਲ ਕਰਨ ਉਪਰੰਤ ਖੁਦ ਵੀ ਖੁਦਕੁਸ਼ੀ....

ਅਜੀਤ ਡੈਸਕ 11-05-2026

ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੁਜਾ)-  ਸਥਾਨਕ ਨਿਊ ਅਗਰ ਨਗਰ ਵਿਚ ਬੀਤੀ ਦੇਰ ਰਾਤ ਪਿਓ ਵਲੋਂ ਆਪਣੇ ਲੜਕੇ ਨੂੰ ਗੋਲੀ ਮਾਰ ਕੇ ਕਤਲ ਕਰਨ ਉਪਰੰਤ ਖੁਦ ਵੀ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਪੁੱਤਰ ਦੀ ਸ਼ਨਾਖਤ ਗੁਰਸ਼ਰਨ ਸਿੰਘ ਜਦਕਿ ਉਸਦੇ ਪਿਤਾ ਦੀ ਸ਼ਨਾਖਤ ਸੁਰਿੰਦਰ ਸਿੰਘ ਵਜੋਂ ਕੀਤੀ ਗਈ ਹੈ। ਘਟਨਾ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਪਿਤਾ ਦੇ ਨਜਾਇਜ਼ ਸੰਬੰਧਾਂ ਕਾਰਨ ਗੁਰਸ਼ਰਨ ਦਾ ਉਸ ਨਾਲ ਝਗੜਾ ਹੋ ਗਿਆ ਅਤੇ ਸੁਰਿੰਦਰ ਸਿੰਘ ਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਅਤੇ ਗੁਰਸ਼ਰਨ ਸਿੰਘ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਿੱਟੇ ਵਜੋਂ ਉਹ ਦਮ ਤੋੜ ਗਿਆ। ਬਾਅਦ ਵਿਚ ਉਸ ਨੇ ਆਪ ਵੀ ਸਲਫ਼ਾਸ ਖਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸੁਰਿੰਦਰ ਸਿੰਘ ਸਾਬਕਾ ਫੌਜੀ ਹੈ।

ਪਿਛਲੀ ਖ਼ਬਰ ਤੇਜ਼ ਮੀਂਹ, ਹਨੇਰੀ ਅਤੇ ਝੱਖੜ ਵਧਾਈਆਂ ਲੋਕਾਂ ਦੀਆਂ ਮੁਸ਼ਕਿਲਾਂ ਅਗਲੀ ਖ਼ਬਰ ਪੰਜਾਬ ਸਰਕਾਰ 13 ਮਈ ਨੂੰ ਕਰੇਗੀ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਲਈ ਵਿਸ਼ੇਸ਼ ‘ਆਨਲਾਈਨ ਮੀਟਿੰਗ’ ਦਾ ਆਯੋਜਨ