ਧਰਮਸ਼ਾਲਾ (ਹਿਮਾਚਲ ਪ੍ਰਦੇਸ਼), 11 ਮਈ - ਆਈ.ਪੀ.ਐੱਲ. 2026 ਦਾ 55ਵਾਂ ਮੈਚ ਪੰਜਾਬ ਕਿੰਗਜ਼ ਅਤ ਦਿੱਲੀ ਕੈਪੀਟਲਜ਼ ਵਿਚਕਾਰ ਧਰਮਸ਼ਾਲਾ ਵਿਖੇ ਹੋਇਆ। ਇਸ ਮੈਚ ਵਿਚ ਦਿੱਲੀ ਨੇ ਪੰਜਾਬ ਦੀ ਟੀਮ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਦਿੱਲੀ ਦੇ ਕਪਤਾਨ ਅਕਸ਼ਰ ਪਟੇਲ ਨੇ ਪੰਜਾਬ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 210 ਦੌੜਾਂ ਬਣਾਈਆਂ। ਪੰਜਾਬ ਵਲੋਂ ਸਲਾਮੀ ਬੱਲੇਬਾਜ਼ ਪ੍ਰਿਯਾਂਸ਼ ਆਰੀਆ ਨੇ 56 (33 ਗੇਂਦਾਂ) ਅਤੇ ਕਪਤਾਨ ਸ਼੍ਰੇਅਸ ਅਈਅਰ ਦੀਆਂ 50 (32 ਗੇਂਦਾਂ) ਦੌੜਾਂ ਬਣਾ ਕੇ ਆਊਟ ਹੋਏ। ਦਿੱਲੀ ਕੈਪੀਟਲਜ਼ ਵਲੋਂ ਮਾਧਵ ਤਿਵਾਰੀ ਨੇ 4 ਓਵਰਾਂ ਵਿਚ 40 ਦੌੜਾਂ ਦੇ ਕੇ 2 ਅਤੇ ਮਿਸ਼ੇਲ ਸਟਾਰਕ ਨੇ 4 ਓਵਰਾਂ ਵਿਚ ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਮੁਕੇਸ਼ ਕੁਮਾਰ ਨੂੰ ਇਕ ਵਿਕਟ ਮਿਲੀ।
ਜਵਾਬ ਵਿਚ ਬੱਲੇਬਾਜ਼ੀ ਕਰਦਿਆਂ ਦਿੱਲੀ ਦੀ ਟੀਮ ਨੇ ਨਿਰਧਾਰਤ ਟੀਚਾ 19 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ''ਤੇ ਹਾਸਲ ਕਰ ਲਿਆ। ਦਿੱਲੀ ਵਲੋਂ ਕਪਤਾਨ ਅਕਸ਼ਰ ਪਟੇਲ ਨੇ 56 (30 ਗੇਂਦਾਂ) ਅਤੇ ਅਤੇ ਡੇਵਿਡ ਮਿਲਰ ਨੇ 51 (28 ਗੇਂਦਾਂ) ਦੌੜਾਂ ਬਣਾਈਆਂ।
ਤਾਜ਼ਾ ਖ਼ਬਰਾਂ
Free
ਆਈ.ਪੀ.ਐੱਲ 2026 : ਦਿੱਲੀ ਕੈਪੀਟਲਜ਼ ਨੇ 3 ਵਿਕਟਾਂ ਨਾਲ ਹਰਾਇਆ ਪੰਜਾਬ ਕਿੰਗਜ਼ ਨੂੰ
ਧਰਮਸ਼ਾਲਾ (ਹਿਮਾਚਲ ਪ੍ਰਦੇਸ਼), 11 ਮਈ - ਆਈ.ਪੀ.ਐੱਲ. 2026 ਦਾ 55ਵਾਂ ਮੈਚ ਪੰਜਾਬ ਕਿੰਗਜ਼ ਅਤ ਦਿੱਲੀ ਕੈਪੀਟਲਜ਼ ਵਿਚਕਾਰ ਧਰਮਸ਼ਾਲਾ ਵਿਖੇ ਹੋਇਆ। ਇਸ ਮੈਚ ਵਿਚ ਦਿੱਲੀ...
ਅਜੀਤ ਡੈਸਕ
11-05-2026