24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮੋਗਾ ਦੇ ਪਿੰਡ ਸਮਾਧ ਭਾਈ ਦੀ ਰਮਨਦੀਪ ਕੌਰ ਨੇ ਮੈਰਿਟ ਵਿਚ ਦਰਜ਼ ਕਰਾਇਆ ਆਪਣਾ ਨਾਂਅ

ਸਮਾਧ ਭਾਈ (ਮੋਗਾ), 11 ਮਈ (ਜਗਰੂਪ ਸਿੰਘ ਸਰੋਆ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਪਿੰਡ ਸਮਾਧ ਭਾਈ ਦੇ ਬਾਬਾ ਭਾਈ ਰੂਪ ਚੰਦ ਮਾਡਲ ਹਾਈ...

ਅਜੀਤ ਡੈਸਕ 11-05-2026

ਸਮਾਧ ਭਾਈ (ਮੋਗਾ), 11 ਮਈ (ਜਗਰੂਪ ਸਿੰਘ ਸਰੋਆ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਪਿੰਡ ਸਮਾਧ ਭਾਈ ਦੇ ਬਾਬਾ ਭਾਈ ਰੂਪ ਚੰਦ ਮਾਡਲ ਹਾਈ ਸਕੂਲ ਦੀ ਵਿਦਿਆਰਥਣ ਰਮਨਦੀਪ ਕੌਰ ਪੁੱਤਰੀ ਹਰਬੰਸ ਸਿੰਘ ਸਰੋਆ ਨੇ 650 'ਚੋਂ 635 ਅੰਕ ਹਾਸਲ ਕਰਦਿਆਂ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਾਇਆ ਹੈ। ਰਮਨਦੀਪ ਕੌਰ ਨੇ ਪੰਜਾਬ ਵਿਚੋਂ ਦਸਵਾਂ ਸਥਾਨ ਅਤੇ ਮੋਗਾ ਜਿਲ੍ਹੇ ਵਿਚੋਂ ਦੂਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇੱਥੇ ਦੱਸਣਯੋਗ ਹੈ ਕਿ ਰਮਨਦੀਪ ਕੌਰ ਦੀ ਵੱਡੀ ਭੈਣ ਰਾਜਦੀਪ ਕੌਰ ਨੇ ਵੀ ਪਿਛਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀਂ ਦੇ ਨਤੀਜਿਆਂ ਵਿਚੋਂ ਬੇਹਤਰ ਪ੍ਰਦਰਸ਼ਨ ਕਰਦਿਆਂ ਮੈਰਿਟ 'ਚ ਸਥਾਨ ਹਾਸਲ ਕਰਕੇ ਮਾਣ ਖੱਟਿਆ ਸੀ। ਧੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ 'ਤੇ ਪਿਤਾ ਹਰਬੰਸ ਸਿੰਘ ਤੇ ਮਾਤਾ ਬਲਜੀਤ ਕੌਰ ਨੂੰ ਇਲਾਕ਼ੇ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। 

ਪਿਛਲੀ ਖ਼ਬਰ ਈ.ਡੀ. ਨੇ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸੁਜੀਤ ਬੋਸ ਨੂੰ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਆਈ.ਪੀ.ਐੱਲ 2026 : ਦਿੱਲੀ ਕੈਪੀਟਲਜ਼ ਨੇ 3 ਵਿਕਟਾਂ ਨਾਲ ਹਰਾਇਆ ਪੰਜਾਬ ਕਿੰਗਜ਼ ਨੂੰ