24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮੁੱਖ ਮੰਤਰੀ ਭਗਵੰਤ ਮਾਨ ਅੱਜ 10ਵੀਂ ਜਮਾਤ ਦੇ ਟਾਪਰਾਂ ਨਾਲ ਕਰਨਗੇ ਮੁਲਾਕਾਤ

ਚੰਡੀਗੜ੍ਹ,12 ਮਈ- ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਵਿਚ 10ਵੀਂ ਜਮਾਤ ਦੇ ਟਾਪਰਾਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਹੋਣਗੇ....

ਅਜੀਤ ਡੈਸਕ 12-05-2026

ਚੰਡੀਗੜ੍ਹ,12 ਮਈ- ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਵਿਚ 10ਵੀਂ ਜਮਾਤ ਦੇ ਟਾਪਰਾਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਹੋਣਗੇ। ਇਹ ਮੁਲਾਕਾਤ ਸਵੇਰੇ 10:30 ਵਜੇ ਦੇ ਕਰੀਬ ਮੁੱਖ ਮੰਤਰੀ ਰਿਹਾਇਸ਼  ਵਿਖੇ ਕੀਤੀ ਜਾਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਦੇ 10ਵੀਂ ਜਮਾਤ ਦੇ ਨਤੀਜਿਆਂ ਵਿਚ ਕੁੜੀਆਂ ਨੇ ਪਹਿਲੇ ਤਿੰਨ ਵਿਚੋਂ ਦੋ ਸਥਾਨ ਹਾਸਲ ਕੀਤੇ ਹਨ।

 

ਜੈਤੋਂ ਦੀ ਹਰਲੀਨ ਸ਼ਰਮਾ ਨੇ 646/650 ਅੰਕਾਂ ਨਾਲ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕੀਤਾ। ਰੂਪਨਗਰ ਦੇ ਮਣੀਮਹੇਸ਼ ਕੁਮਾਰ ਨੇ 645 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਤੇ ਹੁਸ਼ਿਆਰਪੁਰ ਦੀ ਰੀਆ ਰਾਣੀ ਨੇ 645 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।

ਪਿਛਲੀ ਖ਼ਬਰ ਹੁਣ ਭ੍ਰਿਸ਼ਟ ਨਹੀਂ ਬਚ ਸਕਣਗੇ- ਸੁਨੀਲ ਜਾਖੜ ਅਗਲੀ ਖ਼ਬਰ ਕਣਕ ਦੇ ਨਾੜ ਅਤੇ ਰਹਿੰਦ ਖੂਹੰਦ ਨੂੰ ਅੱਗ ਲਾਉਣ ਵਾਲੇ 90 ਤੋਂ ਵਧੇਰੇ ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ