ਚੰਡੀਗੜ੍ਹ,12 ਮਈ- ਵਿਜੀਲੈਂਸ ਦਫ਼ਤਰ ’ਤੇ ਸੀ.ਬੀ.ਆਈ. ਵਲੋਂ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਪੰਜਾਬ ਭਾਜਪਾ ਦੇ ਇੰਚਾਰਜ ਸੁਨੀਲ ਜਾਖੜ ਨੇ ਟਵੀਟ ਕਰ ਕਿਹਾ ਕਿ ਕੱਲ੍ਹ ਰਾਤ ਪੰਜਾਬ ਵਿਜੀਲੈਂਸ ਦਫ਼ਤਰ 'ਤੇ ਸੀ.ਬੀ.ਆਈ. ਦੇ ਛਾਪੇਮਾਰੀ ਤੋਂ ਬਾਅਦ ਨਾ ਸਿਰਫ਼ ਅਧਿਕਾਰੀਆਂ ਵਿਚ ਦਹਿਸ਼ਤ ਦੀ ਭਾਵਨਾ ਫੈਲ ਗਈ ਹੈ, ਸਗੋਂ ਮੰਤਰੀਆਂ ਅਤੇ ਆਗੂਆਂ ਨੂੰ ਵੀ ਲੁੱਕਣ ਲਈ ਭੱਜਣਾ ਪਿਆ ਹੈ।
ਉਨ੍ਹਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ ਹਨ ਪਰ ਭ੍ਰਿਸ਼ਟ ਬਚ ਨਹੀਂ ਸਕਣਗੇ - ਹਰ ਆਖਰੀ ਵਿਅਕਤੀ ਨੂੰ ਫੜ੍ਹ ਲਿਆ ਜਾਵੇਗਾ।
'ਸਬ ਕਾ ਹਿਸਾਬ' ਦਾ ਸਮਾਂ ਨੇੜੇ ਹੈ!