24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਸ਼ੱਕੀ ਹਾਲਾਤ ਵਿਚ ਇਕ ਵਿਅਕਤੀ ਬੀ.ਐਸ.ਐਫ਼. ਵਲੋਂ ਕਾਬੂ

ਅਜਨਾਲਾ, ਗੱਗੋਮਾਹਲ, (ਅੰਮ੍ਰਿਤਸਰ), 12 ਮਈ (ਢਿੱਲੋਂ, ਸੰਧੂ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਰਮਦਾਸ ਅਧੀਨ ਆਉਂਦੀ ਬੀ.ਓ.ਪੀ. ਦਰਿਆ ਮਨਸੂਰ ਨੇੜੇ ਬੀ.ਐਸ.ਐਫ਼....

ਅਜੀਤ ਡੈਸਕ 12-05-2026

ਅਜਨਾਲਾ, ਗੱਗੋਮਾਹਲ, (ਅੰਮ੍ਰਿਤਸਰ), 12 ਮਈ (ਢਿੱਲੋਂ, ਸੰਧੂ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਰਮਦਾਸ ਅਧੀਨ ਆਉਂਦੀ ਬੀ.ਓ.ਪੀ. ਦਰਿਆ ਮਨਸੂਰ ਨੇੜੇ ਬੀ.ਐਸ.ਐਫ਼. ਦੇ ਜਵਾਨਾਂ ਨੇ ਇਕ ਸ਼ੱਕੀ ਭਾਰਤੀ ਨਾਗਰਿਕ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 117 ਬਟਾਲੀਅਨ ਬੀ.ਐਸ.ਐਫ਼. ਦੇ ਜਵਾਨਾਂ ਨੇ ਕੰਡਿਆਲੀ ਤਾਰ ਨੇੜੇ ਇਕ ਵਿਅਕਤੀ ਨੂੰ ਸ਼ੱਕੀ ਹਾਲਤ ਵਿਚ ਘੁੰਮਦੇ ਦੇਖਿਆ ਤਾਂ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਅਤੇ ਜਵਾਨਾਂ ਨੇ ਉਸ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਆਦੀ ਮਲਿਕ ਪੁੱਤਰ ਦੇਬਾ ਮਲਿਕ ਵਾਸੀ ਉੜੀਸਾ ਵਜੋਂ ਹੋਈ ਹੈ I ਬੀ.ਐਸ.ਐਫ. ਅਤੇ ਸੁਰੱਖਿਆ ਏਜੰਸੀਆਂ ਵਲੋਂ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਸ ਦੀ ਮੌਜੂਦਗੀ ਦੇ ਕਾਰਨਾਂ ਅਤੇ ਕਿਸੇ ਸੰਭਾਵਿਤ ਗਤੀਵਿਧੀ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।

ਪਿਛਲੀ ਖ਼ਬਰ ਭਾਰਤ ਮਾਲਾ ਪ੍ਰਾਜੈਕਟ ਦਾ ਨਿਰਮਾਣ ਰੋਕ ਰਹੇ 50 ਕਿਸਾਨ ਗ੍ਰਿਫ਼ਤਾਰ ਅਗਲੀ ਖ਼ਬਰ ਹੁਣ ਭ੍ਰਿਸ਼ਟ ਨਹੀਂ ਬਚ ਸਕਣਗੇ- ਸੁਨੀਲ ਜਾਖੜ