26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

15 ਮਈ ਤੋਂ 5 ਦੇਸ਼ਾਂ ਦੇ ਦੌਰੇ 'ਤੇ ਜਾਣਗੇ ਮੋਦੀ

ਨਵੀਂ ਦਿੱਲੀ, 12 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਤੋਂ 20 ਮਈ ਤੱਕ 5 ਦੇਸ਼ਾਂ-ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦਾ ਦੌਰਾ ਕਰਨਗੇ | ਵਿਦੇਸ਼ ਮੰਤਰਾਲੇ ਨੇ ਦੌਰਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਮਈ ਨੂੰ ਯੂ.ਏ.ਈ. ਦੇ ਅਧਿਕਾਰਕ ਦੌਰੇ 'ਤੇ ਜਾਣਗੇ ਜਿਥੇ ਉਹ ਉਥੋਂ ਦੇ ਰਾਸ਼ਟਰਪਤੀ ਸ਼ੇਖ...

ਅਜੀਤ ਡੈਸਕ 13-05-2026

ਨਵੀਂ ਦਿੱਲੀ, 12 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਤੋਂ 20 ਮਈ ਤੱਕ 5 ਦੇਸ਼ਾਂ-ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦਾ ਦੌਰਾ ਕਰਨਗੇ | ਵਿਦੇਸ਼ ਮੰਤਰਾਲੇ ਨੇ ਦੌਰਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਮਈ ਨੂੰ ਯੂ.ਏ.ਈ. ਦੇ ਅਧਿਕਾਰਕ ਦੌਰੇ 'ਤੇ ਜਾਣਗੇ ਜਿਥੇ ਉਹ ਉਥੋਂ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਯਦ ਅਲ ਨਾਹਯਾਨ ਨਾਲ ਮੁਲਾਕਾਤ ਕਰਨਗੇ | ਦੌਰੇ ਦੇ ਦੂਜੇ ਪੜਾਅ 'ਤੇ ਪ੍ਰਧਾਨ ਮੰਤਰੀ ਨੀਦਰਲੈਂਡ ਪਹੁੰਚਣਗੇ | ਜਿਥੇ ਉਹ 17 ਮਈ ਤੱਕ ਰਹਿਣਗੇ | ਦੌਰੇ ਦੇ ਤੀਜੇ ਪੜਾਅ 'ਚ ਪ੍ਰਧਾਨ ਮੰਤਰੀ ਸਵੀਡਨ ਦੇ ਹਮਅਹੁਦਾ ਉਲਫ ਕ੍ਰਿਸਟਰਸਕ ਦੇ ਸੱਦੇ 'ਤੇ 17-18 ਮਈ ਨੂੰ ਸਵੀਡਨ ਦੇ ਗੋਥੇਨਬਰਗ ਜਾਣਗੇ | ਦੌਰੇ ਦੇ ਚੌਥੇ ਪੜਾਅ 'ਚ 18-19 ਮਈ ਨੂੰ ਤੀਜੇ ਭਾਰਤ-ਨਾਗਰਿਕ ਸਿਖ਼ਰ ਸੰਮੇਲਨ 'ਚ ਸ਼ਿਰਕਤ ਕਰਨ ਲਈ ਨਾਰਵੇ ਦੇ ਦੌਰੇ 'ਤੇ ਜਾਣਗੇ | ਦੌਰੇ ਦੇ ਆਖਰੀ ਪੜਾਅ 'ਚ ਉਹ ਇਟਲੀ ਪਹੁੰਚਣਗੇ |

ਪਿਛਲੀ ਖ਼ਬਰ ਪਾਕਿ 'ਚ ਹੋਏ ਧਮਾਕੇ ਕਾਰਨ ਆਈ.ਐੱਸ.ਆਈ. ਦੇ ਸੀਨੀਅਰ ਅਧਿਕਾਰੀ ਸਮੇਤ 10 ਦੀ ਮੌਤ ਅਗਲੀ ਖ਼ਬਰ ਸੀ.ਬੀ.ਆਈ ਨੇ ਨੀਟ ਪੇਪਰ ਲੀਕ ਮਾਮਲੇ 'ਚ ਨਾਸਿਕ ਤੋਂ ਇਕ ਵਿਅਕਤੀ ਨੂੰ ਆਪਣੀ ਹਿਰਾਸਤ 'ਚ ਲਿਆ