30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਯੋਗਰਾਜ ਸਿੰਘ ਖ਼ਿਲਾਫ਼ ਥਾਣਾ ਸੈਕਟਰ 36 ਚੰਡੀਗੜ੍ਹ ਵਿਖੇ ਐੱਫ. ਆਈ. ਆਰ. ਦਰਜ

ਚੰਡੀਗੜ੍ਹ, 14 ਮਈ (ਕਪਿਲ ਵਧਵਾ) - ਵੈੱਬ ਸੀਰੀਜ਼ ਵਿਚ ਮਹਿਲਾਵਾਂ ਬਾਰੇ ਬੋਲੇ ਅਪਮਾਨਜਨਕ ਡਾਇਲੌਂਗ ਨੂੰ ਲੈ ਕੇ ਯੋਗਰਾਜ ਦੇ ਖ਼ਿਲਾਫ਼ ਹੁਣ ਮਹਿਲਾ ਕਮਿਸ਼ਨ ਵਲੋਂ ਵੀ ਕਾਰਵਾਈ ਕੀਤੀ ਗਈ ਹੈ। ਮਹਿਲਾ ਕਮਿਸ਼ਨ...

ਅਜੀਤ ਡੈਸਕ 14-05-2026

ਚੰਡੀਗੜ੍ਹ, 14 ਮਈ (ਕਪਿਲ ਵਧਵਾ) - ਵੈੱਬ ਸੀਰੀਜ਼ ਵਿਚ ਮਹਿਲਾਵਾਂ ਬਾਰੇ ਬੋਲੇ ਅਪਮਾਨਜਨਕ ਡਾਇਲੌਂਗ ਨੂੰ ਲੈ ਕੇ ਯੋਗਰਾਜ ਦੇ ਖ਼ਿਲਾਫ਼ ਹੁਣ ਮਹਿਲਾ ਕਮਿਸ਼ਨ ਵਲੋਂ ਵੀ ਕਾਰਵਾਈ ਕੀਤੀ ਗਈ ਹੈ। ਮਹਿਲਾ ਕਮਿਸ਼ਨ ਵਲੋਂ ਪੰਜਾਬੀ ਅਦਾਕਾਰ ਯੋਗਰਾਜ ਨੂੰ ਨੋਟਿਸ ਭੇਜਿਆ ਗਿਆ ਹੈ।
ਇਸ ਨੂੰ ਲੈ ਕੇ ਯੋਗਰਾਜ ਸਿੰਘ ਖ਼ਿਲਾਫ਼ ਥਾਣਾ ਸੈਕਟਰ 36 ਚੰਡੀਗੜ੍ਹ ਵਿਖੇ ਔਰਤਾਂ ਖਿਲਾਫ ਮੰਦੀ ਸ਼ਬਦਾਵਲੀ ਵਰਤਣ ਲਈ ਐੱਫ. ਆਈ. ਆਰ. ਦਰਜ ਹੋਈ ਹੈ।
ਥਾਣਾ ਸੈਕਟਰ 36 ਦੀ ਪੁਲਿਸ ਵਲੋਂ ਚੰਡੀਗੜ੍ਹ ਦੇ ਵਕੀਲ ਉਜਵਲ ਭਸੀਨ ਅਤੇ ਵਕੀਲ ਜਤਿਨ ਵਰਮਾ ਦੀ ਸ਼ਿਕਾਇਤ ਤੇ ਬੀਐਨਐਸ ਦੀ ਧਾਰਾ 79 ਅਤੇ ਆਈਟੀ ਐਕਟ ਤਹਿਤ ਐਫ ਆਈਆਰ ਦਰਜ ਕੀਤੀ ਗਈ ਹੈ।

ਪਿਛਲੀ ਖ਼ਬਰ ਕਾਨਸ ਫ਼ਿਲਮ ਫੈਸਟੀਵਲ : ਪੰਜਾਬੀ ਫਿਲਮ ਚੜ੍ਹਦੀਕਲਾ ਦੀ ਅਦਾਕਾਰਾ ਰੂਪੀ ਗਿੱਲ ਰੈੱਡ ਕਾਰਪੇਟ 'ਤੇ ਆਈ ਨਜ਼ਰ ਅਗਲੀ ਖ਼ਬਰ ਸਫਾਈ ਸੇਵਕਾਂ ਦੇ ਧਰਨੇ ‘ਚ ਵਿਧਾਇਕ ਖਹਿਰਾ ਹੋਏ ਸ਼ਾਮਿਲ