31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਘਰ ਜਵਾਈ ਰਹਿ ਰਿਹਾ ਨੌਜਵਾਨ 44 ਗੋਲੀਆਂ ਸਮੇਤ ਕਾਬੂ

ਸੰਗਤ ਮੰਡੀ, 15 ਮਈ (ਦੀਪਕ ਸ਼ਰਮਾ)। ਬਠਿੰਡਾ ਬਾਦਲ ਰੋਡ ’ਤੇ ਪੈਂਦੇ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਇੱਕ ਘਰ ਜਵਾਈ ਰਹਿ ਰਹੇ ਨੌਜਵਾਨ ਪਾਸੋਂ 44 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ...

ਅਜੀਤ ਡੈਸਕ 15-05-2026

ਸੰਗਤ ਮੰਡੀ, 15 ਮਈ (ਦੀਪਕ ਸ਼ਰਮਾ)। ਬਠਿੰਡਾ ਬਾਦਲ ਰੋਡ ’ਤੇ ਪੈਂਦੇ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਇੱਕ ਘਰ ਜਵਾਈ ਰਹਿ ਰਹੇ ਨੌਜਵਾਨ ਪਾਸੋਂ 44 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਨੰਦਗੜ੍ਹ ਦੇ ਮੁਖੀ ਇੰਸਪੈਕਟਰ ਬੇਅੰਤ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਸਹਾਇਕ ਥਾਣੇਦਾਰ ਜਗਜੀਤ ਸਿੰਘ ਦੀ ਅਗਵਾਈ ਵਿਚ ਪਿੰਡ ਘੁੱਦਾ ਤੋਂ ਪਿੰਡ ਝੂੰਬਾ ਜਾਂਦੀ ਲਿੰਕ ਰੋਡ ਸੜਕ ਤੇ ਗਸ਼ਤ ਕਰ ਰਹੀ ਸੀ ਤਾਂ ਇੱਕ ਨੌਜਵਾਨ ਯੂਨੀਵਰਸਿਟੀ ਦੀ ਕੰਧ ਕੋਲ ਸ਼ੱਕੀ ਹਾਲਤ ਵਿਚ ਬੈਠਾ ਦਿਖਾਈ ਦਿੱਤਾ ਜਦ ਪੁਲਿਸ ਨੇ ਸ਼ੱਕ ਦੇ ਅਧਾਰ ’ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 44 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।

ਥਾਣਾ ਮੁਖੀ ਨੇ ਦੱਸਿਆ ਹੈ ਕਿ ਕਾਬੂ ਕੀਤਾ ਗਿਆ ਇਹ ਨੌਜਵਾਨ ਦਵਿੰਦਰ ਸਿੰਘ ਪੁੱਤਰ ਨੈਬ ਸਿੰਘ ਵਾਸੀ ਪਿੰਡ ਖਿਆਲੀ ਵਾਲਾ ਜਿਲਾਂ ਬਠਿੰਡਾ ਜੋ ਕਿ ਹਾਲ ਆਬਾਦ ਆਪਣੇ ਸਹੁਰਾ ਘਰ ਜਵਾਈ ਪਿੰਡ ਝੁੰਬਾ ਵਿਖੇ ਰਹਿ ਰਿਹਾ ਹੈ ਜਿਸ ਦੇ ਖਿਲਾਫ ਥਾਣਾ ਨੰਦਗੜ੍ਹ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਿਸਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਸਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਕਿ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਸਕੇ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ 5 ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ 'ਤੇ ਯੂਏਈ ਦੇ ਅਬੂ ਧਾਬੀ ਪਹੁੰਚੇ ਅਗਲੀ ਖ਼ਬਰ ਯੋਗਰਾਜ ਸਿੰਘ ਖ਼ਿਲਾਫ਼ ਦਰਜ ਐੱਫ.ਆਈ.ਆਰ.ਵਿਚ ਚੰਡੀਗੜ੍ਹ ਪੁਲਿਸ ਦੀ ਵੱਡੀ ਅਣਗਹਿਲੀ