27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਚਾਰ ਭੈਣਾਂ ਦੇ ਇਕਲੌਤੇ ਭਰਾ ਦਾ ਗੋਲੀਆਂ ਮਾਰ ਕੇ ਕਤਲ

ਅਮਰਕੋਟ, 16 ਮਈ (ਭੱਟੀ)- ਥਾਣਾ ਸਦਰ ਪੱਟੀ ਦੇ ਅਧੀਨ ਆਉਂਦੇ ਪਿੰਡ ਰਾਮ ਖਾਰਾ ਵਿਖੇ ਦਿਨ ਦਿਹਾੜੇ ਇੱਕ ਕਬੂਤਰਬਾਜ਼ੀ ਟੂਰਨਾਮੈਂਟ 'ਤੇ...

ਅਜੀਤ ਡੈਸਕ 16-05-2026

ਅਮਰਕੋਟ, 16 ਮਈ (ਭੱਟੀ)- ਥਾਣਾ ਸਦਰ ਪੱਟੀ ਦੇ ਅਧੀਨ ਆਉਂਦੇ ਪਿੰਡ ਰਾਮ ਖਾਰਾ ਵਿਖੇ ਦਿਨ ਦਿਹਾੜੇ ਇੱਕ ਕਬੂਤਰਬਾਜ਼ੀ ਟੂਰਨਾਮੈਂਟ 'ਤੇ ਕਬੂਤਰ ਉਡਾਉਣ ਆਏ ਗੁਰਪ੍ਰੀਤ ਸਿੰਘ ਗੋਰਾ ਉਮਰ 29 ਸਾਲ ਪਿੰਡ ਝੁਗੀਆ ਕਾਲੂ ਜੋ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਇਸ ਮੌਕੇ ਐਸ.ਐਚ.ਉ ਥਾਣਾ ਸਦਰ ਗੁਰਚਰਨ ਸਿੰਘ, ਐਸ. ਪੀ. ਡੀ. ਸੁਖਨਿੰਦਰ ਸਿੰਘ, ਡੀ. ਐਸ. ਪੀ. ਡੀ. ਸਿਵਦਰਸ਼ਨ ਸਿੰਘ, ਚੌਂਕੀ ਇੰਚਾਰਜ ਘਰਿਆਲਾ ਏ. ਐਸ. ਆਈ. ਪਰਮਜੀਤ ਸਿੰਘ ਘਟਨਾ ਸਥਾਨ ਪਹੁੰਚੇ ਤੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮੋਰਚਰੀ ਪੱਟੀ ਵਿਖੇ ਰੱਖਵਾਇਆ ਗਿਆ। ਮ੍ਰਿਤਕ ਗੁਰਪ੍ਰੀਤ ਸਿੰਘ ਗੋਰਾ ਚਾਰ ਮਹੀਨੇ ਪਹਿਲਾ ਕਤਲ ਕੇਸ ਵਿਚ ਜਮਾਨਤ ਤੇ ਆਇਆ ਸੀ।

ਪਿਛਲੀ ਖ਼ਬਰ ਨੌਜਵਾਨ ਆਪਣੇ ਸਾਥੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਸੜਕ ਕਿਨਾਰੇ ਛੱਡ ਕੇ ਹੋਏ ਫ਼ਰਾਰ ਅਗਲੀ ਖ਼ਬਰ ਸਮੂਹ ਪਾਰਟੀਆਂ ਦੇ ਨੇਤਾਵਾਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਵਿਰੁੱਧ ਕੀਤੀ ਨਾਅਰੇਬਾਜ਼ੀ