23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਦੇਸ਼ ਭਰ 'ਚ 28 ਮਈ ਨੂੰ ਮਨਾਇਆ ਜਾਵੇਗਾ ਈਦ-ਅਲ-ਅਜ਼ਹਾ ਦਾ ਤਿਉਹਾਰ - ਮੁਫ਼ਤੀ-ਏ-ਆਜ਼ਮ ਪੰਜਾਬ

ਮਲੇਰਕੋਟਲਾ, 18 ਮਈ (ਮੁਹੰਮਦ ਹਨੀਫ਼ ਥਿੰਦ) - ਮੁਫ਼ਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਇਰਤਕਾ-ਉਲ-ਹਸਨ-ਕਾਂਧਲਵੀ ਸਾਹਿਬ ਨੇ ਐਲਾਨ ਕਰਦਿਆਂ ਕਿਹਾ ਕਿ ਇਸਲਾਮੀ ਮਹੀਨੇ ਜ਼ਿਲਹਿੱਜ਼ਾ...

ਅਜੀਤ ਡੈਸਕ 18-05-2026

ਮਲੇਰਕੋਟਲਾ, 18 ਮਈ (ਮੁਹੰਮਦ ਹਨੀਫ਼ ਥਿੰਦ) - ਮੁਫ਼ਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਇਰਤਕਾ-ਉਲ-ਹਸਨ-ਕਾਂਧਲਵੀ ਸਾਹਿਬ ਨੇ ਐਲਾਨ ਕਰਦਿਆਂ ਕਿਹਾ ਕਿ ਇਸਲਾਮੀ ਮਹੀਨੇ ਜ਼ਿਲਹਿੱਜ਼ਾ ਦਾ ਚੰਨ ਨਜ਼ਰ ਆ ਗਿਆ ਹੈ। ਇਸ ਲਈ ਈਦ-ਅਲ-ਅਜ਼ਹਾ ਯਾਣਿਕਿ (ਬਕਰਾ ਈਦ) ਦਾ ਤਿਉਹਾਰ 28 ਮਈ ਦਿਨ ਵੀਰਵਾਰ ਨੂੰ ਦੇਸ਼ ਭਰ ਵਿਚ ਮਨਾਇਆ ਜਾਵੇਗਾ। ਤਿਆਗ ਅਤੇ ਕੁਰਬਾਨੀ ਦੇ ਪ੍ਰਤੀਕ ਈਦ-ਅਲ-ਅਜ਼ਹਾ (ਬਕਰਾ ਈਦ) ਦੇ ਪਵਿੱਤਰ ਤਿਉਹਾਰ ਦੀ ਮੁਫ਼ਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਇਰਤਕਾ-ਉਲ੍ਹ-ਹਸਨ-ਕਾਂਧਲਵੀ ਸਾਹਿਬ ਨੇ ਸਮੂਹ ਪੰਜਾਬ ਵਾਸੀਆਂ ਨੂੰ ਦਿਲੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਾਰੀ ਇਨਸਾਨੀਅਤ ਲਈ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਲੈ ਕੇ ਆਵੇ।

ਪਿਛਲੀ ਖ਼ਬਰ ਆਈ.ਪੀ.ਐੱਲ. 2026 : 15 ਓਵਰਾਂ ਬਾਅਦ ਚੇਨਈ ਦਾ ਸਕੋਰ 132/4 ਅਗਲੀ ਖ਼ਬਰ ਪੜਤਾਲ ਦੌਰਾਨ ਕਪੂਰਥਲਾ ਵਿਚ 4 ਤੇ ਸੁਲਤਾਨਪੁਰ ਲੋਧੀ ਵਿਚ 2 ਉਮੀਦਵਾਰਾਂ ਦੇ ਪਰਚੇ ਰੱਦ