25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸੁਨਾਮ ਨਗਰ ਕੌਂਸਲ ਚੋਣਾਂ  ਲਈ 85 ਉਮੀਦਵਾਰ ਮੈਦਾਨ ਚ

ਸੁਨਾਮ ਊਧਮ ਸਿੰਘ ਵਾਲਾ, 19 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸੁਨਾਮ ਨਗਰ ਕੌਂਸਲ ਚੋਣਾਂ ਨੂੰ ਲੈਕੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੇ ਆਖਰੀ ਦਿਨ ਤੱਕ ਵੱਖ-ਵੱਖ ਪਾਰਟੀਆਂ ਅਤੇ...

ਅਜੀਤ ਡੈਸਕ 19-05-2026

ਸੁਨਾਮ ਊਧਮ ਸਿੰਘ ਵਾਲਾ, 19 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸੁਨਾਮ ਨਗਰ ਕੌਂਸਲ ਚੋਣਾਂ ਨੂੰ ਲੈਕੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੇ ਆਖਰੀ ਦਿਨ ਤੱਕ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਕੁਲ 146 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਸਹਾਇਕ ਰਿਟਰਨਿੰਗ ਅਫ਼ਸਰ ਦਲਜੀਤ ਸਿੰਘ ਕੋਲ ਭਰੇ ਗਏ ਸਨ ਅਤੇ ਉਮੀਦਵਾਰਾਂ ਦੇ ਕਾਗਜਾਂ ਦੀ 18 ਮਈ ਨੂੰ ਪੜ੍ਹਤਾਲ ਕੀਤੀ ਗਈ। ਪੜ੍ਹਤਾਲ ਦੋਰਾਨ ਕਾਗਜਾਂ ਵਿਚ ਕੁਝ ਖਾਮੀਆਂ ਰਹਿਣ ਕਾਰਨ 13 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਹੋ ਗਏ ਜਦੋਂ ਕਿ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ 133 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ ਸਹੀ ਪਾਏ ਗਏ। ਅੱਜ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੇ ਦਿਨ 46 ਉਮੀਦਵਾਰਾਂ ਵਲੋਂ ਆਪਣੇ  ਕਾਗਜ਼ ਵਾਪਸ ਲੈ ਲਏ ਗਏ, ਜਦੋਂ ਕਿ ਵਾਰਡ ਨੰਬਰ-2 ਤੋਂ ਆਮ ਆਦਮੀ ਪਾਰਟੀ ਦੇ ਗੁਰਤੇਗ ਸਿੰਘ ਨਿੱਕਾ ਅਤੇ ਆਪ ਦੇ ਵਰੁਨ ਮਧਾਨ ਉਰਫ ਮੌਂਟੀ ਮਧਾਨ ਵਾਰਡ ਨੰਬਰ-6 ਤੋਂ ਨਿਰਵਿਰੋਧ ਚੋਣ ਜਿੱਤ ਗਏ। ਅਜਿਹਾ ਹੋਣ ਨਾਲ ਹੁਣ 85  ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਜ਼ਿਕਰਯੋਗ ਹੈ ਕਿ ਨਿਰਵਿਰੋਧ ਚੋਣ ਜਿੱਤੇ ਵਰੁਨ ਮਧਾਨ ਮੌਂਟੀ ਮਧਾਨ ਅਤੇ ਗੁਰਤੇਗ ਸਿੰਘ ਨਿੱਕਾ ਸਾਬਕਾ ਕੌਂਸਲਰ ਹਨ। 

ਪਿਛਲੀ ਖ਼ਬਰ ਵਧੀਆਂ ਤੇਲ ਦੀਆਂ ਕੀਮਤਾਂ ਨੇ ਲੋਕਾਂ ਦੇ ਘਰੇਲੂ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ - ਭਰਾਜ ਅਗਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਨਾਲ ਨਹੀਂ ਸੀ ਜਾਣਾ ਚਾਹੀਦਾ - ਬੀਬੀ ਜਗੀਰ ਕ...