25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਜਲੰਧਰ ਦੀ 8 ਸਾਲਾ ਹਰਨਾਜ਼ ਕੌਰ ਕੋਹਲੀ ਨੇ ਇੰਡੀਆ ਬੁੱਕ ਆਫ ਰਿਕਾਰਡਜ਼ ਵਿਚ ਬਣਾਇਆ ਨਵਾਂ ਰਿਕਾਰਡ

ਜਲੰਧਰ, 19 ਮਈ (ਦਵਿੰਦਰ) - ਜਲੰਧਰ ਦੀ ਹੋਣਹਾਰ ਬੇਟੀ ਹਰਨਾਜ਼ ਕੌਰ ਕੋਹਲੀ ਨੇ ਸਿਰਫ਼ 8 ਸਾਲ ਦੀ ਉਮਰ ਵਿਚ ਵੱਡੀ ਉਪਲਬਧੀ ਹਾਸਲ ਕਰਕੇ ਸ਼ਹਿਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਹਰਨਾਜ਼ ਕੌਰ...

ਅਜੀਤ ਡੈਸਕ 19-05-2026

ਜਲੰਧਰ, 19 ਮਈ (ਦਵਿੰਦਰ) - ਜਲੰਧਰ ਦੀ ਹੋਣਹਾਰ ਬੇਟੀ ਹਰਨਾਜ਼ ਕੌਰ ਕੋਹਲੀ ਨੇ ਸਿਰਫ਼ 8 ਸਾਲ ਦੀ ਉਮਰ ਵਿਚ ਵੱਡੀ ਉਪਲਬਧੀ ਹਾਸਲ ਕਰਕੇ ਸ਼ਹਿਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਹਰਨਾਜ਼ ਕੌਰ ਕੋਹਲੀ ਨੇ ਰਾਡ ਨਾਲ ਲਟਕਦੇ ਹੋਏ ਸਭ ਤੋਂ ਵੱਧ ਹੂਲਾ ਹੂਪ ਕਰਕੇ ਇੰਡੀਆ ਬੁੱਕ ਆਫ ਰਿਕਾਰਡਜ਼ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ।ਹਰਨਾਜ਼ ਦੀ ਇਸ ਕਾਮਯਾਬੀ ਨਾਲ ਉਸਦਾ ਪੂਰਾ ਪਰਿਵਾਰ ਬਹੁਤ ਖੁਸ਼ ਹੈ। ਖ਼ਾਸ ਕਰਕੇ ਉਸਦੇ ਦਾਦਾ ਜੀ ਅਤੇ ਦਾਦੀ ਜੀ ਨੇ ਹਰਨਾਜ਼ ਦੀ ਇਸ ਉਪਲਬਧੀ ‘ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਨੂੰ ਆਪਣੀ ਪੋਤੀ ‘ਤੇ ਬਹੁਤ ਮਾਣ ਹੈ। ਪਰਿਵਾਰ ਅਨੁਸਾਰ ਹਰਨਾਜ਼ ਬਚਪਨ ਤੋਂ ਹੀ ਬਹੁਤ ਹੋਣਹਾਰ ਅਤੇ ਮਿਹਨਤੀ ਰਹੀ ਹੈ।

ਪਿਛਲੀ ਖ਼ਬਰ ਆਈ.ਪੀ.ਐੱਲ. 2026 : ਲਖਨਊ ਨੇ ਗਵਾਈ ਚੌਥੀ ਵਿਕਟ, ਮਿਸ਼ੇਲ ਮਾਰਸ਼ 96 (57 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਦਰਜਨ ਦੇ ਕਰੀਬ ਪਰਿਵਾਰ 'ਅਕਾਲੀ ਦਲ ਵਾਰਿਸ ਪੰਜਾਬ ਦੇ' 'ਚ ਸ਼ਾਮਿਲ