28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਰਾਜਨਾਥ ਵਲੋਂ ਦੱਖਣੀ ਕੋਰੀਆ 'ਚ ਭਾਰਤੀ ਯੁੱਧ ਸਮਾਰਕ ਦਾ ਉਦਘਾਟਨ

ਨਵੀਂ ਦਿੱਲੀ, 21 ਮਈ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਦੱਖਣੀ ਕੋਰੀਆ ਦੇ ਸਾਬਕਾ ਸੈਨਿਕ ਮਾਮਲਿਆਂ ਦੇ ਮੰਤਰੀ ਕਵੋਨ ਓਹ-ਯੁਲ ਨੇ ਸਿਓਲ ਸਥਿਤ ਇਮਜਿੰਗਾਕ ਪਾਰਕ 'ਚ ਭਾਰਤੀ ਯੁੱਧ ਸਮਾਰਕ ਦਾ ਉਦਘਾਟਨ ਕੀਤਾ | ਰੱਖਿਆ ਮੰਤਰਾਲੇ ਨੇ ਦੱਸਿਆ ਕਿ ਕੋਰੀਆਈ ਯੁੱਧ ਦੀ 75ਵੀਂ ਵਰ੍ਹੇਗੰਢ ਮੌਕੇ ਤਿਆਰ ਕੀਤਾ ਇਹ ਸਮਾਰਕ ਭਾਰਤੀ ਸੈਨਾ ਦੀ 60 ਪੈਰਾ ਫੀਲਡ ਐਂਬੂਲੈਂਸ ਅਤੇ ਕਸਟੋਡੀਅਨ ਫੋਰਸ ਆਫ਼ ਇੰਡੀਆ ਵਲੋਂ ਯੁੱਧ ਦੌਰਾਨ ਦਿਖਾਈ ਬਹਾਦਰੀ, ਬਲੀਦਾਨ ...

ਅਜੀਤ ਡੈਸਕ 22-05-2026

ਨਵੀਂ ਦਿੱਲੀ, 21 ਮਈ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਦੱਖਣੀ ਕੋਰੀਆ ਦੇ ਸਾਬਕਾ ਸੈਨਿਕ ਮਾਮਲਿਆਂ ਦੇ ਮੰਤਰੀ ਕਵੋਨ ਓਹ-ਯੁਲ ਨੇ ਸਿਓਲ ਸਥਿਤ ਇਮਜਿੰਗਾਕ ਪਾਰਕ 'ਚ ਭਾਰਤੀ ਯੁੱਧ ਸਮਾਰਕ ਦਾ ਉਦਘਾਟਨ ਕੀਤਾ | ਰੱਖਿਆ ਮੰਤਰਾਲੇ ਨੇ ਦੱਸਿਆ ਕਿ ਕੋਰੀਆਈ ਯੁੱਧ ਦੀ 75ਵੀਂ ਵਰ੍ਹੇਗੰਢ ਮੌਕੇ ਤਿਆਰ ਕੀਤਾ ਇਹ ਸਮਾਰਕ ਭਾਰਤੀ ਸੈਨਾ ਦੀ 60 ਪੈਰਾ ਫੀਲਡ ਐਂਬੂਲੈਂਸ ਅਤੇ ਕਸਟੋਡੀਅਨ ਫੋਰਸ ਆਫ਼ ਇੰਡੀਆ ਵਲੋਂ ਯੁੱਧ ਦੌਰਾਨ ਦਿਖਾਈ ਬਹਾਦਰੀ, ਬਲੀਦਾਨ ਅਤੇ ਮਨੁੱਖੀ ਸੇਵਾ ਨੂੰ ਸਮਰਪਿਤ ਹੈ | ਦੋਵੇਂ ਮੰਤਰੀਆਂ ਨੇ ਸਮਾਰਕ ਦੇ ਉਦਘਾਟਨ ਮੌਕੇ ਉਨ੍ਹਾਂ ਬਹਾਦਰ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦੀ ਸੇਵਾ ਨੂੰ ਕੋਰੀਆ ਦੀ ਜਨਤਾ ਅੱਜ ਵੀ ਬਹੁਤ ਸਨਮਾਨ ਨਾਲ ਯਾਦ ਕਰਦੀ ਹੈ | ਰੱਖਿਆ ਮੰਤਰੀ ਨੇ ਕੋਰੀਆਈ ਪ੍ਰਾਇਦੀਪ 'ਚ ਸ਼ਾਂਤੀ ਅਤੇ ਮਨੁੱਖੀ ਸਹਾਇਤਾ ਲਈ ਭਾਰਤ ਦੇ ਯੋਗਦਾਨ ਦੀ ਸਥਾਈ ਵਿਰਾਸਤ ਦਾ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦਾ ਸਾਂਝਾ ਇਤਿਹਾਸ ਅਤੇ ਬਲੀਦਾਨ ਭਾਰਤ-ਕੋਰੀਆ ਗਣਰਾਜ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਦੀ ਮਜ਼ਬੂਤ ਨੀਂਹ ਬਣੇ ਹੋਏ ਹਨ | ਭਾਰਤ ਵਲੋਂ ਉਨ੍ਹਾਂ ਨੇ ਕੋਰੀਆ ਸਰਕਾਰ, ਵਿਸ਼ੇਸ਼ ਤੌਰ 'ਤੇ ਸਾਬਕਾ ਸੈਨਿਕ ਮਾਮਲਿਆਂ ਦੇ ਮੰਤਰਾਲੇ ਵਲੋਂ ਸਮਾਰਕ ਦੀ ਸਥਾਪਨਾ 'ਚ ਦਿੱਤੇ ਸਹਿਯੋਗ ਅਤੇ ਸਮਰਥਨ ਲਈ ਧੰਨਵਾਦ ਕੀਤਾ | ਕੋਰੀਆ ਦੇ ਮੰਤਰੀ ਨੇ ਇਸ ਮੌਕੇ ਕੋਰੀਆਈ ਯੁੱਧ 'ਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਭਾਰਤੀ ਸੈਨਿਕਾਂ ਦੇ ਬਲੀਦਾਨ ਅਤੇ ਮਨੁੱਖੀ ਸੇਵਾ ਨਾਲ ਸਥਾਪਿਤ ਸਥਾਈ ਮਿੱਤਰਤਾ ਦੇ ਸੰਬੰਧਾਂ ਨੂੰ ਸਵੀਕਾਰ ਕੀਤਾ |

ਪਿਛਲੀ ਖ਼ਬਰ ਨੀਟ ਦਾ ਪੇਪਰ ਸਾਡੇ ਸਿਸਟਮ ਤੋਂ ਲੀਕ ਨਹੀਂ ਹੋਇਆ-ਐਨ.ਟੀ.ਏ. ਅਗਲੀ ਖ਼ਬਰ ਸਾਊਥ ਏਸ਼ੀਅਨ ਬਾਸਕਟਬਾਲ ਚੈਪੀਅਨਸ਼ਿਪ ਲਈ ਪੰਜਾਬ ਦੇ ਫ਼ਤਹਿਜੀਤ ਸਿੰਘ ਤੇ ਜੋਆਏਪ੍ਰੀਤ ਸਿੰਘ ਦੀ ਭਾਰਤੀ ਟੀਮ 'ਚ ਚੋਣ