30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਖੰਨਾ ਫਾਇਰਿੰਗ ਅਤੇ ਫਿਰੌਤੀ ਮਾਮਲੇ ਵਿਚ ਦੋ ਸਾਜ਼ਿਸ਼ਕਰਤਾ ਕਾਬੂ

ਖੰਨਾ 22 ਮਈ, (ਹਰਜਿੰਦਰ ਸਿੰਘ)- ਖੰਨਾ ਵਿਚ ਪ੍ਰੇਮ ਵੈਸ਼ਨੋ ਢਾਬੇ 'ਤੇ ਹੋਈ ਫਾਇਰਿੰਗ ਅਤੇ ਫਿਰੌਤੀ ਮੰਗਣ ਦੇ ਮਾਮਲੇ ਵਿਚ...

ਅਜੀਤ ਡੈਸਕ 22-05-2026

ਖੰਨਾ 22 ਮਈ, (ਹਰਜਿੰਦਰ ਸਿੰਘ)- ਖੰਨਾ ਵਿਚ ਪ੍ਰੇਮ ਵੈਸ਼ਨੋ ਢਾਬੇ 'ਤੇ ਹੋਈ ਫਾਇਰਿੰਗ ਅਤੇ ਫਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਕਰਦਿਆਂ ਆਸਟ੍ਰੇਲੀਆ ਵਿਚ ਬੈਠੇ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਨੇ ਸ਼ਗਨਪ੍ਰੀਤ ਦੇ ਪਿਤਾ ਸੌਦਾਗਰ ਸਿੰਘ ਅਤੇ ਮਾਤਾ ਦਲਜੀਤ ਕੌਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਚੜ੍ਹੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਇਸ ਮਾਮਲੇ ਵਿਚ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਸੰਜੀਵ ਅਰੋੜਾ ਨੂੰ ਮਿਲਣਗੇ ਅਗਲੀ ਖ਼ਬਰ ਜ਼ਮੀਨੀ ਝਗੜੇ ਵਿਚ ਮਰਨ ਵਾਲੇ ਨੌਜਵਾਨ ਦੇ ਮਾਪਿਆਂ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ 'ਚ ਪੁਲਿਸ ਪ੍ਰਸ਼ਾਸਨ ਖਿ...