04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਗਲਤ ਦਵਾਈ ਖਾਣ ਕਾਰਨ ਵਿਅਕਤੀ ਦੀ ਹੋਈ ਮੌਤ

ਕਪੂਰਥਲਾ, 23 ਮਈ (ਅਮਨਜੋਤ ਸਿੰਘ ਵਾਲੀਆ)- ਆਰ.ਸੀ.ਐਫ. ਦੇ ਇਕ ਮੁਲਾਜ਼ਮ ਵਲੋਂ ਬੀਤੇ ਦਿਨੀਂ ਘਰ ਵਿਚ ਪਈ ਕੋਈ ਦਵਾਈ ਖਾ...

ਅਜੀਤ ਡੈਸਕ 23-05-2026

ਕਪੂਰਥਲਾ, 23 ਮਈ (ਅਮਨਜੋਤ ਸਿੰਘ ਵਾਲੀਆ)- ਆਰ.ਸੀ.ਐਫ. ਦੇ ਇਕ ਮੁਲਾਜ਼ਮ ਵਲੋਂ ਬੀਤੇ ਦਿਨੀਂ ਘਰ ਵਿਚ ਪਈ ਕੋਈ ਦਵਾਈ ਖਾ ਲਈ ਗਈ ਜਿਸ ਕਾਰਨ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ.ਐਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਕੁਮਾਰ ਸਾਗਰ ਸੋਨੀਆ ਪੁੱਤਰ ਅਨਿਲ ਸੋਨੀਆ ਵਾਸੀ ਆਰ.ਸੀ.ਐਫ. ਜੋ ਕਿ ਟੈਕਨੀਸ਼ੀਅਨ ਵਜੋਂ ਆਰ.ਸੀ.ਐਫ. ਵਿਚ ਹੀ ਕੰਮ ਕਰਦਾ ਸੀ।

ਜੋ ਕਿ ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਤੇ ਉਸਨੇ ਘਰ ਵਿਚ ਪਈ ਕੋਈ ਦਵਾਈ ਖਾ ਲਈ, ਜਿਸ ਕਾਰਨ ਉਸਦੀ ਸਿਹਤ ਵਿਗੜ ਗਈ। ਜਿਸਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਜਿਸਦੀ ਲਾਸ਼ ਨੂੰ ਕਬਜ਼ੇ ਵਿਚ ਲੈ ਮਿ੍ਤਕ ਵਿਅਕਤੀ ਦੀ ਪਤਨੀ ਸ਼ਿਖਾ ਸੋਨੀਆ ਦੇ ਬਿਆਨਾਂ 'ਤੇ ਬੀ.ਐਨ.ਐਸ. 194 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਸੌਂਪ ਦਿੱਤੀ ਗਈ।

ਪਿਛਲੀ ਖ਼ਬਰ ਧੱਕੇਸ਼ਾਹੀ ਨਾਲ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ, ਪੰਜਾਬ ਦੇ ਲੋਕ ਦੇਣਗੇ ਮੂੰਹਤੋੜ ਜਵਾਬ- ਸੁਖਬੀਰ ਬਾਦਲ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਉਮੀਦਵਾਰਾਂ ਅਤੇ ਵਰਕਰਾਂ ਦੀ ਮੀਟਿੰਗ ਕਰਨ ਲਈ ਮਲੋਟ ਪੁੱਜੇ ਸੁਖਬੀਰ ਬਾਦਲ