ਅਟਾਰੀ ਸਰਹੱਦ (ਅੰਮ੍ਰਿਤਸਰ), 24 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਦੇ ਨਜ਼ਦੀਕ ਤੋਂ ਬੀਐਸਐਫ ਦੇ ਜਵਾਨਾਂ ਵਲੋਂ ਦੇਰ ਰਾਤ ਪਾਕਿਸਤਾਨ ਤੋਂ ਡਰੋਨ ਸਮੇਤ ਪੰਜ ਕਰੋੜ ਰੁਪਏ ਦੀ ਇਕ ਕਿਲੋ ਹੈਰੋਇਨ ਦਾ ਪੈਕਟ ਭਾਰਤੀ ਖੇਤਰ ਵਿਚ ਡਿੱਗਣ 'ਤੇ ਬਰਾਮਦ ਕੀਤਾ ਗਿਆ ਹੈ। ਬੀਐਸਐਫ ਦੇ ਅੰਮ੍ਰਿਤਸਰ ਸੈਕਟਰ ਦੇ ਅਧੀਨ ਆਉਣ ਦੀ ਧਾਲੀਵਾਲ ਉਧਰ ਦੇ ਇਲਾਕੇ ਵਿਚ ਬੀਤੀ ਦੇ ਰਾਤ ਕਰੀਬ 11 ਵਜੇ ਪਾਕਿਸਤਾਨ ਵਾਲੇ ਪਾਸੇ ਤੋਂ ਆਇਆ ਡਰੋਨ ਸਰਹੱਦ 'ਤੇ ਡਿਊਟੀ ਨਿਭਾ ਰਹੇ ਬੀਐਸਐਫ ਦੇ ਜਵਾਨਾਂ ਵਲੋਂ ਵੇਖਿਆ ਗਿਆ। ਰਾਤ ਹਨੇਰੇ ਦਾ ਫਾਇਦਾ ਉਠਾਉਂਦਿਆਂ ਭਾਰਤੀ ਤਸਕਰ ਜੋ ਕਿ ਭੱਜਣ ਵਿਚ ਸਫਲ ਹੋ ਗਏ ਤੇ ਡਰੋਨ ਸਮੇਤ ਹੈਰੋਇਨ ਨੂੰ ਇਥੇ ਹੀ ਛੱਡ ਗਏ। ਅੱਜ ਤੜਕੇ ਵੀ ਜਵਾਨਾਂ ਵਲੋਂ ਜਦੋਂ ਇਲਾਕੇ ਦੀ ਤਲਾਸ਼ੀ ਕੀਤੀ ਗਈ ਤਾਂ ਇਕ ਡਰੋਨ ਜਿਸ ਦੇ ਨਾਲ ਪੀਲੇ ਰੰਗ ਦੀ ਟੇਪ ਲਪੇਟੀ ਗਈ ਸੀ ਉਸ ਵਿਚੋਂ ਇਕ ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ। ਬੀਐਸਐਫ ਵਲੋਂ ਪੁਲਿਸ ਦੀ ਸਹਾਇਤਾ ਨਾਲ ਹੈਰੋਇਨ ਮੰਗਵਾਉਣ ਵਾਲੇ ਭਾਰਤੀ ਤਸਕਰਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਤਸਕਰ ਨੇ ਇਹ ਡਰੋਨ ਸਮੇਤ ਹੈਰਇਨ ਭਾਰਤੀ ਖੇਤਰ ਅੰਦਰ ਮੰਗਵਾਈ ਹੈ। ਇਸ ਸੰਬੰਧੀ ਪੁਲਿਸ ਥਾਣੇ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ ।
ਤਾਜ਼ਾ ਖ਼ਬਰਾਂ
Free
ਭਾਰਤੀ ਸਰਹੱਦ ਦੇ ਨਜ਼ਦੀਕ ਤੋਂ ਪਾਕਿਸਤਾਨ ਤੋਂ ਆਇਆ ਡਰੋਨ ਤੇ ਇਕ ਕਿਲੋ ਹੈਰੋਇਨ ਬਰਾਮਦ
ਅਟਾਰੀ ਸਰਹੱਦ (ਅੰਮ੍ਰਿਤਸਰ), 24 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਦੇ ਨਜ਼ਦੀਕ ਤੋਂ ਬੀਐਸਐਫ ਦੇ ਜਵਾਨਾਂ ਵਲੋਂ ਦੇਰ...
ਅਜੀਤ ਡੈਸਕ
24-05-2026