08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਇਟਲੀ ਦੇ ਸ਼ਹਿਰ ਬੈੱਲਫਿਓਰੇ ਵਿਖੇ 'ਅੰਤਰਰਾਸ਼ਟਰੀ ਫੈਸਟੀਵਲ' ਪੰਜਾਬੀ ਭੰਗੜੇ ਤੇ ਝੂਮੇ ਵਿਦੇਸ਼ੀ

ਵੈਨਿਸ (ਇਟਲੀ), 24 ਮਈ (ਹਰਦੀਪ ਸਿੰਘ ਕੰਗ)-ਹਰੇਕ ਸਾਲ ਦੇ ਵਾਂਗ ਇਸ ਸਾਲ ਵੀ ਇਟਲੀ ਦੇ ਸ਼ਹਿਰ ਬੈੱਲੀਫਿਓਰੇ ਵਿਖੇ ''ਫੇਸਤਾ ਦੈੱਲ ਪੋਪੋਲੀ'' ਬਹੁਤ ਹੀ ਧੂਮ ਧਾਮ ਦੇ ਨਾਲ਼ ਕਰਵਾਇਆ ਗਿਆ | ਇਸ ਅੰਤਰਰਾਸ਼ਟਰੀ ਫੈਸਟੀਵਲ ਦੌਰਾਨ ਵੱਖ ਵੱਖ ਦੇਸ਼ਾਂ ਦੇ ਲੋਕ ਨਾਚਾਂ ਖਾਣਿਆਂ ਅਤੇ ਸੱਭਿਆਚਾਰਕ ਵੰਨਗੀਆਂ ਦੀ ਝਲਕ ਦੇਖਣ ਨੂੰ ਮਿਲੀ | ਇਟਲੀ ਦੀ ਨਾਮੀ ਸੰਸਥਾਂ ਕਾਰੀਡਾਸ ਅਤੇ ਬੈੱਲੀਫਓਰੇ ਦੇ ਸਥਾਨਕ ਪ੍ਰਸ਼ਾਸ਼ਨ ਦੇ ਸਹਿਯੋਗ ...

ਅਜੀਤ ਡੈਸਕ 25-05-2026

ਵੈਨਿਸ (ਇਟਲੀ), 24 ਮਈ (ਹਰਦੀਪ ਸਿੰਘ ਕੰਗ)-ਹਰੇਕ ਸਾਲ ਦੇ ਵਾਂਗ ਇਸ ਸਾਲ ਵੀ ਇਟਲੀ ਦੇ ਸ਼ਹਿਰ ਬੈੱਲੀਫਿਓਰੇ ਵਿਖੇ ''ਫੇਸਤਾ ਦੈੱਲ ਪੋਪੋਲੀ'' ਬਹੁਤ ਹੀ ਧੂਮ ਧਾਮ ਦੇ ਨਾਲ਼ ਕਰਵਾਇਆ ਗਿਆ | ਇਸ ਅੰਤਰਰਾਸ਼ਟਰੀ ਫੈਸਟੀਵਲ ਦੌਰਾਨ ਵੱਖ ਵੱਖ ਦੇਸ਼ਾਂ ਦੇ ਲੋਕ ਨਾਚਾਂ ਖਾਣਿਆਂ ਅਤੇ ਸੱਭਿਆਚਾਰਕ ਵੰਨਗੀਆਂ ਦੀ ਝਲਕ ਦੇਖਣ ਨੂੰ ਮਿਲੀ | ਇਟਲੀ ਦੀ ਨਾਮੀ ਸੰਸਥਾਂ ਕਾਰੀਡਾਸ ਅਤੇ ਬੈੱਲੀਫਓਰੇ ਦੇ ਸਥਾਨਕ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ਼ ਕਰਵਾਏ ਗਏ ਇਸ ਫੈਸਟੀਵਲ ਦੌਰਾਨ ਭੰਗੜਾ ਬੁਆਇਜ ਐਂਡ ਗਰਲਜ਼ ਗਰੁੱਪ ਇਟਲੀ ਵੱਲੋਂ ਵਰਿੰਦਰਦੀਪ ਸਿੰਘ ਰਵੀ ਦੀ ਅਗਵਾਈ ਦੇ ਵਿੱਚ ਵੱਖ ਵੱਖ ਪੰਜਾਬੀ ਗੀਤਾਂ ਤੇ ਭੰਗੜਾ ਪਾਇਆ ਗਿਆ | ਜਿਸ ਨੂੰ ਤੱਕ ਕੇ ਸਾਰੇ ਹੀ ਝੂੰਮਣ ਲੱਗ ਪਏ ਅਤੇ ਉੱਥੇ ਹਾਜਿਰ ਸਾਰੇ ਲੋਕ ਨੱਚਣ ਲਈ ਮਜਬੂਰ ਹੋ ਗਏ |ਇਸ ਮੌਕੇ ਵੰਨ-ਸੁਵੰਨੇ ਭਾਰਤੀ ਖਾਣੇ ਵੀ ਸਾਰਿਆਂ ਦੀ ਖਿੱਚ ਦਾ ਕੇਦਰ ਰਹੇ | 

ਪਿਛਲੀ ਖ਼ਬਰ ਡਾ. ਸੁਰਿੰਦਰ ਸਿੰਘ ਗਿੱਲ 'ਗਲੋਬਲ ਪੀਸ ਐਵਾਰਡ' ਨਾਲ ਸਨਮਾਨਿਤ ਅਗਲੀ ਖ਼ਬਰ ਪੰਜਾਬਣ ਦੀ ਮੰਤਰੀ ਅਹੁਦੇ 'ਤੇ ਨਿਯੁਕਤੀ ਦਾ ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬਿ੍ਟੇਨ ਵੱਲੋਂ ਸਵਾਗਤ