11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਰੇਲ ਗੱਡੀ ਵਿਚੋਂ ਡਿੱਗ ਕੇ ਵਿਅਕਤੀ ਦੀ ਹੋਈ ਮੌਤ

ਢਿੱਲਵਾਂ, 25 ਮਈ (ਗੋਬਿੰਦ ਸੁਖੀਜਾ)- ਬੀਤੀ ਦੇਰ ਰਾਤ ਰੇਲ ਗੱਡੀ ਵਿਚੋਂ ਡਿੱਗ ਕੇ ਇਕ...

ਅਜੀਤ ਡੈਸਕ 25-05-2026

ਢਿੱਲਵਾਂ, 25 ਮਈ (ਗੋਬਿੰਦ ਸੁਖੀਜਾ)- ਬੀਤੀ ਦੇਰ ਰਾਤ ਰੇਲ ਗੱਡੀ ਵਿਚੋਂ ਡਿੱਗ ਕੇ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਰੇਲਵੇ ਦੇ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਗੱਡੀ ਵਿਚੋਂ ਡਿੱਗ ਪਿਆ ਪਰ ਉਹ ਸਾਰੀ ਰਾਤ ਉਸ ਨੂੰ ਲੱਭਦੇ ਰਹੇ ਪਰ ਨਹੀਂ ਲੱਭਾ।

ਸਵੇਰੇ ਤੜਕੇ ਅੱਜ ਵਿਅਕਤੀ ਰੇਲਵੇ ਯਾਰਡ ਨਜ਼ਦੀਕ ਜਦੋਂ ਲੱਭਾ ਤਾਂ ਉਕਤ ਵਿਅਕਤੀ ਦੀ ਮੌਤ ਹੋ ਚੁੱਕੀ ਸੀ, ਉਸ ਵਿਅਕਤੀ ਦੀ ਸ਼ਨਾਖਤ ਪ੍ਰਦੀਪ ਸ਼ਰਮਾ 33 ਸਾਲ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਕੇਵਲ ਸਿੰਘ ਨੇ ਦੱਸਿਆ ਉਕਤ ਵਿਅਕਤੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸ ਹਵਾਲੇ ਕਰ ਦਿੱਤੀ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਕਪਿਲ ਸ਼ਰਮਾ ਦੇ ਘਰ ਦੇ ਬਾਹਰ ਨਹੀਂ ਚਲੀ ਗੋਲੀ- ਏ.ਸੀ.ਪੀ. ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ 28 ਮਈ (ਵੀਰਵਾਰ) ਨੂੰ ਬਕਰੀਦ ਦੀ ਛੁੱਟੀ ਦਾ ਐਲਾਨ