ਲੋਹਟਬੱਦੀ (ਲੁਧਿਆਣਾ), 11 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਅਧੀਨ ਥਾਣਾ ਜੋਧਾਂ ਦੇ ਪਿੰਡ ਲਤਾਲਾ ਵਿਖੇ ਦੇਰ ਰਾਤ ਇਕ ਨੌਜਵਾਨ ਫੁੱਟਬਾਲ ਖਿਡਾਰੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਿਕ ਖਿਡਾਰੀ ਕਰਨਵੀਰ ਸਿੰਘ ਉਰਫ ਗੋਪੀ ਪੁੱਤਰ ਬਿੰਦਰ ਸਿੰਘ ਦੇਰ ਰਾਤ ਕਰੀਬ 8:30 ਵਜੇ ਆਪਣੇ ਘਰ ਤੋਂ ਬਾਹਰ ਕਿਸੇ ਕੰਮ ਲਈ ਗਿਆ ਸੀ, ਜੋ ਕਿ ਦੇਰ ਰਾਤ ਤੱਕ ਵਾਪਸ ਘਰ ਨਾ ਆਇਆ। ਮਾਪਿਆਂ ਨੇ ਜਦੋਂ ਉਸ ਦੀ ਭਾਲ਼ ਕੀਤੀ ਤਾਂ ਉਹ ਕਿਤੇ ਨਾ ਮਿਲਿਆ। ਇਸ ਦਰਮਿਆਨ ਉਨ੍ਹਾਂ ਨੂੰ ਰਾਤ ਦੇ 2 ਵਜੇ ਉਸ ਦੀ ਲਾਸ਼ ਪਿੰਡ ਦੇ ਪਾਰਕ ਨਜ਼ਦੀਕ ਸਮਸ਼ਾਨਘਾਟ ‘ਚੋਂ ਮਿਲੀ, ਜਿਸ ਦੇ ਸਰੀਰ ‘ਤੇ ਕਾਫ਼ੀ ਟੱਕ ਲੱਗੇ ਹੋਏ ਸਨ। ਇਸਸੰਬੰਧੀ ਪੁਲਿਸ ਕਾਰਵਾਈ ਕਰ ਰਹੀ ਹੈ।
ਤਾਜ਼ਾ ਖ਼ਬਰਾਂ
Free
ਫੁੱਟਬਾਲ ਖਿਡਾਰੀ ਦਾ ਬੇਰਹਿਮੀ ਨਾਲ ਕਤਲ
ਲੋਹਟਬੱਦੀ (ਲੁਧਿਆਣਾ), 11 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਅਧੀਨ ਥਾਣਾ ਜੋਧਾਂ ਦੇ ਪਿੰਡ ਲਤਾਲਾ ਵਿਖੇ ਦੇਰ ਰਾਤ ਇਕ...
ਅਜੀਤ ਡੈਸਕ
11-11-2026