ਲੁਧਿਆਣਾ, 3 ਨਵੰਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਹਰਚਰਨ ਨਗਰ ਵਿਚ ਸ਼ੱਕੀ ਹਾਲਾਤਾਂ ਵਿਚ ਇਕ ਨੌਜਵਾਨ ਲੜਕੀ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੀ ਸ਼ਨਾਖਤ ਰੈਨਾ ਧੀਰ ਵਜੋਂ ਕੀਤੀ ਗਈ ਹੈ ਉਸਦੀ ਉਮਰ 23 ਸਾਲ ਦੇ ਕਰੀਬ ਸੀ । ਦੇਰ ਰਾਤ ਲੜਕੀ ਦੇ ਘਰ ਦੇ ਬਾਹਰ ਉਸਦੇ ਪਰਿਵਾਰਿਕ ਮੈਂਬਰਾਂ ਵਲੋਂ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ 'ਤੇ ਗੋਲੀਆਂ ਵੀ ਚਲਾਈਆਂ ਗਈਆਂ। ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਲੜਕਾ ਉਨ੍ਹਾਂ ਦੀ ਲੜਕੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਜਿਸ ਤੋਂ ਦੁਖੀ ਹੋ ਕੇ ਉਸਨੇ ਖੁਦਕੁਸ਼ੀ ਕੀਤੀ ਹੈ।ਦੂਜੇ ਪਾਸੇ ਨੌਜਵਾਨ ਲੜਕੇ ਜਿਸ ਤੇ ਹਮਲਾ ਹੋਇਆ ਹੈ, ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਸਦੇ ਲੜਕੀ ਨਾਲ ਸੰਬੰਧ ਚੱਲੇ ਆ ਰਹੇ ਸਨ ਅਤੇ ਲੜਕੀ ਨੇ ਉਸਦੇ ਜਨਮ ਦਿਨ ਦੇ ਸੰਬੰਧੀ ਹੀ ਉਸ ਨੂੰ ਦੇਰ ਰਾਤ ਆਪਣੇ ਘਰ ਦੇ ਬਾਹਰ ਬੁਲਾਇਆ ਸੀ ਕਿ ਉਸ ਦੇ ਭਰਾਵਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਤੇ ਹਮਲਾ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਉਪਰੰਤ ਜਿਹੜੇ ਵੀ ਤੱਤ ਸਾਹਮਣੇ ਆਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਤਾਜ਼ਾ ਖ਼ਬਰਾਂ
Free
ਸ਼ੱਕੀ ਹਾਲਾਤ ਚ ਨੌਜਵਾਨ ਲੜਕੀ ਨੇ ਕੀਤੀ ਖੁਦਕੁਸ਼ੀ
ਲੁਧਿਆਣਾ, 3 ਨਵੰਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਹਰਚਰਨ ਨਗਰ ਵਿਚ ਸ਼ੱਕੀ ਹਾਲਾਤਾਂ ਵਿਚ ਇਕ ਨੌਜਵਾਨ ਲੜਕੀ...
ਅਜੀਤ ਡੈਸਕ
03-11-2026