ਮੁੰਬਈ, 3 ਨਵੰਬਰ - ਬੰਬੇ ਹਾਈ ਕੋਰਟ ਨੇ ਕੁਝ ਸਿਆਸੀ ਆਗੂਆਂ ਦੁਆਰਾ ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਦੇ ਇਕ ਵੀਡੀਓ ਬਾਰੇ ਕੀਤੀਆਂ ਟਿੱਪਣੀਆਂ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਜਿਸ ਵਿਚ ਲੋਕਾਂ ਨੂੰ ਦੀਵਾਲੀ 'ਤੇ ਜਨਤਕ ਸੜਕਾਂ 'ਤੇ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ ਗਈ ਹੈ। ਹਾਈ ਕੋਰਟ ਨੇ ਬੀ.ਐਮ.ਸੀ. ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਦੁਬਾਰਾ ਅਪਲੋਡ ਕਰੇ।
ਸੁਣਵਾਈ ਦੌਰਾਨ, ਜਸਟਿਸ ਗਿਰੀਸ਼ ਕੁਲਕਰਨੀ ਅਤੇ ਜਸਟਿਸ ਡਾ. ਨੀਲਾ ਗੋਖਲੇ ਦੀ ਬੈਂਚ ਨੇ ਕੁਝ ਸਿਆਸੀ ਆਗੂਆਂ ਦੁਆਰਾ ਕੀਤੀਆਂ ਟਿੱਪਣੀਆਂ 'ਤੇ ਨਾਰਾਜ਼ਗੀ ਪ੍ਰਗਟ ਕੀਤੀ। ਅਦਾਲਤ ਨੇ ਕਿਹਾ ਕਿ ਉਹ ਇਨ੍ਹਾਂ ਆਗੂਆਂ ਦੀਆਂ ਅਜਿਹੀਆਂ ਟਿੱਪਣੀਆਂ ਤੋਂ ਪਰੇਸ਼ਾਨ ਹੈ ਅਤੇ ਉਨ੍ਹਾਂ ਨੂੰ ਅੱਗੇ ਯਾਦ ਦਿਵਾਇਆ ਕਿ ਭਾਰਤ ਇਕ ਧਰਮ ਨਿਰਪੱਖ ਰਾਸ਼ਟਰ ਹੈ।
ਤਾਜ਼ਾ ਖ਼ਬਰਾਂ
Free
ਬੰਬੇ ਹਾਈ ਕੋਰਟ ਨੇ ਕੁਝ ਸਿਆਸੀ ਆਗੂਆਂ ਦੁਆਰਾ ਦੀਆ ਮਿਰਜ਼ਾ ਦੇ ਵੀਡੀਓ ਬਾਰੇ ਕੀਤੀਆਂ ਟਿੱਪਣੀਆਂ 'ਤੇ ਪ੍ਰਗਟਾਈ ਨਾਰਾਜ਼ਗੀ
ਮੁੰਬਈ, 3 ਨਵੰਬਰ - ਬੰਬੇ ਹਾਈ ਕੋਰਟ ਨੇ ਕੁਝ ਸਿਆਸੀ ਆਗੂਆਂ ਦੁਆਰਾ ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਦੇ ਇਕ ਵੀਡੀਓ ਬਾਰੇ...
ਅਜੀਤ ਡੈਸਕ
03-11-2026