03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਗੁਰਦੁਆਰਾ ਮੰਜੀ ਸਾਹਿਬ ਰਾਜੋਆਣਾ ਕਲਾਂ ਵਿਖੇ ਗੋਲੀ ਚਲਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ ਵਿਅਕਤੀ ਦੀ ਇਲਾਜ ਦੌਰਾਨ ਮੌਤ

ਹਲਵਾਰਾ (ਲੁਧਿਆਣਾ), 3 ਨਵੰਬਰ (ਮਨਦੀਪ ਸਿੰਘ ਉੱਭੀ) - ਬੀਤੇ ਦਿਨੀਂ ਗੁਰਦੁਆਰਾ ਮੰਜੀ ਸਾਹਿਬ ਰਾਜੋਆਣਾ ਕਲਾਂ ਵਿਖੇ ਗੋਲੀ ਚੱਲਣ ਦੀ...

ਅਜੀਤ ਡੈਸਕ 03-11-2026

ਹਲਵਾਰਾ (ਲੁਧਿਆਣਾ), 3 ਨਵੰਬਰ (ਮਨਦੀਪ ਸਿੰਘ ਉੱਭੀ) - ਬੀਤੇ ਦਿਨੀਂ ਗੁਰਦੁਆਰਾ ਮੰਜੀ ਸਾਹਿਬ ਰਾਜੋਆਣਾ ਕਲਾਂ ਵਿਖੇ ਗੋਲੀ ਚੱਲਣ ਦੀ ਘਟਨਾ ਦੇ ਮਾਮਲੇ ਵਿਚ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਰਾਜ ਸਿੰਘ ਉਰਫ਼ ਰਾਜੂ ਦੀ ਇਲਾਜ ਦੌਰਾਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਰਾਜ ਸਿੰਘ ਵਾਸੀ ਨੂਰਪੁਰ, ਮਾਛੀਵਾੜਾ, ਫ਼ਿਰੋਜ਼ਪੁਰ ਦੀ ਥਾਣਾ ਸੁਧਾਰ ਵਿਖੇ ਅਚਾਨਕ ਸਿਹਤ ਵਿਗੜ ਗਈ ਅਤੇ ਬੀ.ਪੀ. ਘੱਟ ਹੋਣ ਕਾਰਨ ਉਸ ਨੂੰ ਪਹਿਲਾਂ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਬਾਅਦ ਵਿਚ ਉਸ ਦੀ ਹਾਲਤ ਨੂੰ ਦੇਖਦਿਆਂ ਗਲੋਬਲ ਹਾਰਟ ਹਸਪਤਾਲ, ਲੁਧਿਆਣਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।ਪੁਲਿਸ ਵਲੋਂ ਮਾਮਲੇ ਸੰਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਇਸ ਸਾਲ ਦਿੱਲੀ ਚ ਪਿਛਲੇ ਇਕ ਦਹਾਕੇ ਦੇ ਮੁਕਾਬਲੇ ਸਭ ਤੋਂ ਸਾਫ਼ ਹਵਾ ਵਾਲੇ ਦਿਨ ਦੇਖੇ ਗਏ- ਮਨਜਿੰਦਰ ਸਿੰਘ ਸਿਰਸਾ ਅਗਲੀ ਖ਼ਬਰ ਸੁੰਦਰ ਸ਼ਾਮ ਅਰੋੜਾ ਘਰ ਈ.ਡੀ. ਦੀ ਛਾਪੇਮਾਰੀ ਦੂਜੇ ਦਿਨ ਵੀ ਜਾਰੀ