14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਬਠਿੰਡਾ ਦੇ ਵਾਰਡ ਨੰਬਰ 3 'ਚ ਅੱਧੀ ਰਾਤ ਨੂੰ ਹੋਈ ਗੋਲੀਆਂ ਦੀ ਤਾੜ-ਤਾੜ

ਬਠਿੰਡਾ, 26 ਮਈ (ਸੱਤਪਾਲ ਸਿੰਘ ਸਿਵੀਆਂ)-ਨਗਰ ਨਿਗਮ ਚੋਣਾਂ ਦੀ ਪੂਰਬਲੀ ਰਾਤ ਬਠਿੰਡਾ ਦੇ ਵਾਰਡ ਨੰਬਰ 3 ਵਿਚ ਗੋਲੀਆਂ ਦੀ ਤਾੜ-ਤਾੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ....

ਅਜੀਤ ਡੈਸਕ 26-05-2026

ਬਠਿੰਡਾ, 26 ਮਈ (ਸੱਤਪਾਲ ਸਿੰਘ ਸਿਵੀਆਂ)-ਨਗਰ ਨਿਗਮ ਚੋਣਾਂ ਦੀ ਪੂਰਬਲੀ ਰਾਤ ਬਠਿੰਡਾ ਦੇ ਵਾਰਡ ਨੰਬਰ 3 ਵਿਚ ਗੋਲੀਆਂ ਦੀ ਤਾੜ-ਤਾੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ ਤੇ ਇਸ ਵਾਰਡ ਵਿਚ ਰਾਤ ਸਮੇਂ ਤੋਂ ਪੁਲਿਸ ਨਫਰੀ ਵਧਾ ਦਿੱਤੀ ਗਈ ਹੈ!
ਘਟਨਾ ਦਾ ਪਤਾ ਚਲਦਿਆਂ ਹੀ ਬਠਿੰਡਾ ਸ਼ਹਿਰੀ ਵਿਧਾਇਕ ਅਤੇ ਡੀ. ਐਸ. ਪੀ. ਸਿਟੀ ਅਰੁਣ ਮੁੰਡਨ ਮੌਕੇ 'ਤੇ ਪੁੱਜੇ! ਵਾਰਡ ਵਾਸੀਆਂ ਨੇ ਦੱਸਿਆ ਕਿ ਰਾਤ ਨੂੰ ਕੁਝ ਵਿਅਕਤੀ ਗੱਡੀਆਂ 'ਤੇ ਸਵਰ ਹੋ ਕੇ ਆਏ, ਜਿੰਨਾ ਨੇ ਇਕ ਪਾਰਟੀ ਨਾਲ ਜੁੜੇ ਵਿਅਕਤੀ ਦੇ ਘਰ ਉਪਰ ਫਾਇਰਿੰਗ ਕਰ ਦਿੱਤੀ, ਜਦੋਂ ਉਨ੍ਹਾਂ ਨੂੰ ਰੋਕਣ ਲਈ ਘੇਰਾ ਪਾਇਆ ਤਾਂ ਉਨ੍ਹਾਂ ਲੋਕਾਂ 'ਤੇ ਹਮਲਾ ਕਰ ਦਿੱਤਾ! ਵਾਰਡ ਵਾਸੀਆਂ ਨੇ ਦੋਸ਼ ਲਗਾਏ ਇਸ ਘਟਨਾ ਦੌਰਾਨ ਸੱਤਧਾਰੀ ਧਿਰ ਦਾ ਇਕ ਵੱਡਾ ਆਗੂ, ਕਥਿੱਤ ਦੋਸੀਆਂ ਨਾਲ ਮੌਜੂਦ ਸੀ, ਜਿਸ ਦੀ ਸਹਿ 'ਤੇ ਇਹ ਕਾਰਵਾਈ ਹੋਈ ਹੈ! ਉਨ੍ਹਾਂ ਇਹ ਵੀ ਦੋਸ਼ ਲਗਾਏ ਕਿ ਪੀਸੀਆਰ ਪੁਲਿਸ ਨੇ ਉਨ੍ਹਾਂ ਦੀ ਸੁਰੱਖਿਆ ਕਰਨ ਦੀ ਬਜਾਏ ਕਥਿਤ ਹਮਲਾਵਰਾਂ ਦਾ ਪੱਖ ਪੂਰਿਆ! ਇਸ ਮੌਕੇ ਪੁੱਜੇ ਆਪ ਵਿਧਾਇਕ ਨੇ ਐਸ. ਐਸ. ਪੀ. ਬਠਿੰਡਾ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਆਪਣੀ ਪਾਰਟੀ ਦੇ ਇਕ ਆਗੂ 'ਤੇ ਕਥਿਤ ਧੱਕੇਸਾਹੀ ਦੇ ਦੋਸ਼ ਲਗਾਉਂਦਿਆਂ ਵਾਰਡ ਨੰਬਰ ਤਿੰਨ ਵਿਚ ਪੁਲਿਸ ਪਹਿਰਾ ਵਧਾਉਣ ਦੀ ਮੰਗ ਕੀਤੀ ਤੇ ਲੋਕਾਂ ਨੂੰ ਡੱਟ ਕੇ ਮੁਕਾਬਲਾ ਕਰਨ ਲਈ ਕਿਹਾ! ਖਬਰ ਲਿਖੇ ਜਾਣ ਤੱਕ ਵਾਰਡ ਵਿਚ ਸਥਿਤੀ ਤਣਾਓ ਪੂਰਨ ਬਣੀ ਹੋਈ ਸੀ.

ਪਿਛਲੀ ਖ਼ਬਰ ਰਾਏਕੋਟ ਦੇ ਵਾਰਡ ਨੰਬਰ ਚਾਰ ਵਿੱਚ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਿੰਸਾ ਸ਼ੁਰੂ ਅਗਲੀ ਖ਼ਬਰ ਨਗਰ ਕੌਂਸਲ ਪਾਤੜਾਂ ਦੀਆਂ ਪੈ ਰਹੀਆਂ ਵੋਟਾਂ