15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਗਰ ਕੌਂਸਲ ਰਮਦਾਸ ਦੇ ਵਾਰਡ ਨੰਬਰ 11 ਵਿਚ ਪੈ ਰਹੀਆਂ ਵੋਟਾਂ ਦੌਰਾਨ ਹੋਇਆ ਤਕਰਾਰ

ਰਮਦਾਸ, 26 ਮਈ- ਨਗਰ ਕੌਂਸਲ ਰਮਦਾਸ ਦੇ ਵਾਰਡ ਨੰਬਰ 11 ਵਿਚ ਪੈ ਰਹੀਆਂ ਵੋਟਾਂ ਦੌਰਾਨ ਉਦੋਂ ਤਕਰਾਰ ਹੋ ਗਿਆ...

ਅਜੀਤ ਡੈਸਕ 26-05-2026

ਰਮਦਾਸ, 26 ਮਈ- ਨਗਰ ਕੌਂਸਲ ਰਮਦਾਸ ਦੇ ਵਾਰਡ ਨੰਬਰ 11 ਵਿਚ ਪੈ ਰਹੀਆਂ ਵੋਟਾਂ ਦੌਰਾਨ ਉਦੋਂ ਤਕਰਾਰ ਹੋ ਗਿਆ ਜਦੋਂ ਇੱਕ ਔਰਤ ਦੀ ਦੋਹਰੀ ਵੋਟ ਪਾਉਣ ਦਾ ਪੋਲਿੰਗ ਏਜੰਟ ਵੱਲੋਂ ਦੋਸ਼ ਲਗਾਇਆ ਗਿਆ ਜਦੋਂ ਇਸ ਸਬੰਧੀ ਕਾਂਗਰਸ ਦੇ ਸਾਬਕਾ ਵਿਧਾਇਕ ਹਰ ਪ੍ਰਤਾਪ ਸਿੰਘ ਅਜਨਾਲਾ, ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਵਿਧਾਇਕ ਜੋਧ ਸਿੰਘ ਸਮਰਾ ਨੂੰ ਪਤਾ ਲੱਗਾ ਤਾਂ ਉਹ ਆਪਣੇ ਸਾਥੀਆਂ ਸਮੇਤ ਇਸ ਪੋਲਿੰਗ ਬੂਥ ਤੇ ਪਹੁੰਚੇ ਜਿੱਥੇ ਉਹਨਾਂ ਹਲਕਾ ਵਿਧਾਇਕ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਵਾਰਡ ਦਾ ਪ੍ਰੋਜੈਕਟ ਅਫਸਰ ਸਿਆਸੀ ਹੈ ਤੇ ਉਹ ਖੁਦ ਬੈਲਟ ਪੇਪਰ ਦਾ ਤੇ ਮੋਹਰਾ ਲਾ ਰਿਹਾ ਹੈ ਜਦੋਂ ਇਸ ਸਬੰਧੀ ਐਸਡੀਐਮ ਅਜਨਾਲਾ ਨੂੰ ਪਤਾ ਲੱਗਿਆ ਤਾਂ ਉਹ ਮੌਕੇ ਤੇ ਪਹੁੰਚੇ ਤੇ ਆਗੂਆਂ ਨੂੰ ਸ਼ਾਂਤ ਕੀਤਾ ਤੇ ਪੋਲਿੰਗ ਦੁਬਾਰਾ ਸ਼ੁਰੂ ਹੋ ਗਈ।

ਪਿਛਲੀ ਖ਼ਬਰ ਬਰਨਾਲਾ ਦੇ ਵਾਰਡ ਨੰਬਰ 15 ਵਿਚ ਵੋਟਾਂ ਨੂੰ ਲੈ ਕੇ ਹੋਈ ਜ਼ਬਰਦਸਤ ਲੜਾਈ, ਭਾਜਪਾ ਉਮੀਦਵਾਰ ਦੇ ਪਤੀ ਸਿਰ 'ਚ ਮਾਰੀ ਗੰਭੀਰ... ਅਗਲੀ ਖ਼ਬਰ ਮਜੀਠਾ ਵਿਚ 12 ਵਜੇ ਤੱਕ ਕਰੀਬ ਬੱਤੀ ਫੀਸਦੀ ਵੋਟ ਪੋਲ ਹੋਈ