20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਐਡਵੋਕੇਟ ਰੰਧਾਵਾ ਤੇ ਉਨਾਂ ਦੀ ਪਤਨੀ 7 ਨੰਬਰ ਤੋਂ ਕਾਂਗਰਸੀ ਉਮੀਦਵਾਰ ਜਸਵੰਤ ਕੌਰ ਰੰਧਾਵਾ ਨੇ ਅਮਲੇ ਤੇ ਜਤਾਇਆ ਰੋਸ

ਫਤਿਹਗੜ੍ਹ ਚੂੜੀਆਂ, 29 ਮਈ (ਅਵਤਾਰ ਸਿੰਘ ਰੰਧਾਵਾ ਐਮ ਐਸ ਫੁਲ)-ਅੱਜ ਫਤਿਹਗੜ੍ਹ ਚੂੜੀਆਂ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੀ ਵੋਟਾਂ ਦੀ ਗਿਣਤੀ ਮੌਕੇ 7 ਨੰਬਰ ਤੋਂ ਚੋਣ ਲੜ ਰਹੇ ਐਡਵੋਕੇਟ ਨਵਤੇਜ ਸਿੰਘ ਰੰਧਾਵਾ ਅਤੇ ਉਸਦੀ ਪਤਨੀ ਰਜਵੰਤ ਕੌਰ ਰੰਧਾਵਾ ਨੇ ਹੇਰਾ ਫੇਰੀ ਕਰਨ ਦੀ ਕੋਸ਼ਿਸ਼ ਦੇ ਕਥਿਤ ਦੋਸ਼ ਲਗਾਏ ਹਨ। ਇਸ ਮੌਕੇ ਉਹਨਾਂ ਕਿਹਾ ਕਿ 7 ਨੰਬਰ ਵਾਰਡ ...

ਅਜੀਤ ਡੈਸਕ 29-05-2026

ਕਿਹਾ, ਸਾਨੂੰ ਹੇਰਾ ਫੇਰੀ ਦਾ ਖਦਸ਼ਾ, ਮੁੜ ਗਿਣਤੀ ਨਹੀਂ ਹੋਣ ਦੇਵਾਂਗੇ
ਫਤਿਹਗੜ੍ਹ ਚੂੜੀਆਂ, 29 ਮਈ (ਅਵਤਾਰ ਸਿੰਘ ਰੰਧਾਵਾ ਐਮ ਐਸ ਫੁਲ)-ਅੱਜ ਫਤਿਹਗੜ੍ਹ ਚੂੜੀਆਂ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੀ ਵੋਟਾਂ ਦੀ ਗਿਣਤੀ ਮੌਕੇ 7 ਨੰਬਰ ਤੋਂ ਚੋਣ ਲੜ ਰਹੇ ਐਡਵੋਕੇਟ ਨਵਤੇਜ ਸਿੰਘ ਰੰਧਾਵਾ ਅਤੇ ਉਸਦੀ ਪਤਨੀ ਰਜਵੰਤ ਕੌਰ ਰੰਧਾਵਾ ਨੇ ਹੇਰਾ ਫੇਰੀ ਕਰਨ ਦੀ ਕੋਸ਼ਿਸ਼ ਦੇ ਕਥਿਤ ਦੋਸ਼ ਲਗਾਏ ਹਨ। ਇਸ ਮੌਕੇ ਉਹਨਾਂ ਕਿਹਾ ਕਿ 7 ਨੰਬਰ ਵਾਰਡ ਦੀਆਂ ਵੋਟਾਂ ਦੀ ਗਿਣਤੀ ਹੋ ਚੁੱਕੀ ਸੀ, ਜਿਸ ਵਿੱਚ ਉਹ 99 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰ ਚੁੱਕੇ ਸਨ, ਅਤੇ ਇਸ ਮੌਕੇ ਸੱਤ ਨੰਬਰ ਵਾਰਡ ਦੀ ਗਿਣਤੀ ਮੁਕੰਮਲ ਕਰਕੇ ਕਾਗਜ ਵੀ ਸਮੇਟ ਦਿੱਤੇ ਗਏ ਸਨ। ਉਨਾਂ ਦੱਸਿਆ ਕਿ ਮੁੜ ਆਮ ਆਦਮੀ ਪਾਰਟੀ ਦੇ ਚੇਅਰਮੈਨ ਦੀ ਦਖਲ ਅੰਦਾਜੀ ਦੇ ਨਾਲ ਦੁਬਾਰਾ ਗਿਣਤੀ ਕਰਨ ਦੀ ਗੱਲ ਕਹੀ ਗਈ ਹੈ। ਉਨਾਂ ਕਿਹਾ ਕਿ ਇਹ ਸਰਾਸਰ ਹੇਰਾਫੇਰੀ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ ਜਦਕਿ ਉਹ ਚੋਣ ਜਿੱਤ ਚੁੱਕੇ ਹਨ। ਇਸ ਮੌਕੇ ਉਮੀਦਵਾਰ ਰਜਵੰਤ ਕੌਰ ਰੰਧਾਵਾ ਨੇ ਕਿਹਾ ਕਿ ਸਾਡੀ ਵਾਰਡ ਦੀ ਗਿਣਤੀ ਹੋ ਚੁੱਕੀ ਹੈ ਅਸੀਂ 89 ਵੋਟਾਂ ਤੇ ਜਿੱਤ ਪ੍ਰਾਪਤ ਕਰ ਚੁੱਕੇ ਹਾਂ, ਤੇ ਅਸੀਂ ਕਦਾ ਚਿੱਤ ਵੀ ਹੇਰਾਫੇਰੀ ਨਹੀਂ ਹੁਣ ਦੇਵਾਂਗੇ, ਨਾ ਹੀ ਅਸੀਂ ਦੁਬਾਰਾ ਗਿਣਤੀ ਦੇ ਨਾਲ ਸਹਿਮਤ ਹਾਂ।

ਪਿਛਲੀ ਖ਼ਬਰ ਐਸ.ਸੀ. ਕਮਿਸ਼ਨ ਨੇ ਰਵਨੀਤ ਸਿੰਘ ਬਿੱਟੂ ਵਲੋਂ ਜਾਤੀ ਸੂਚਕ ਸ਼ਬਦ ਵਰਤਣ ਸਬੰਧੀ ਐਸ.ਐਸ.ਪੀ, ਸੰਗਰੂਰ ਤੋਂ ਰਿਪੋਰਟ ਤਲਬ ਅਗਲੀ ਖ਼ਬਰ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਕੱਢਿਆ ਜਾ ਰਿਹਾ ਹੈ ਜੇਤੂ ਜਲੂਸ