19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕੋਟ ਫੱਤਾ ਨਗਰ ਕੌਸਲ ਵਾਰਡ ਨੰਬਰ ਦੋ ਅਕਾਲੀ ਦਲ ਦੇ ਜੇਤੂ ਉਮੀਦਵਾਰ ਨੂੰ ਦੁਬਾਰਾ ਗਿਣਤੀ ਦੌਰਾਨ ਹਰਾਇਆ

ਬਠਿੰਡਾ 29 ਮਈ (ਵੀਰਪਾਲ ਸਿੰਘ ) ਨਗਰ ਕੌਸਲ ਚੋਣਾਂ ਕੋਟ ਫੱਤਾ ਤੋਂ ਵਾਰਡ ਨੰਬਰ ਦੋ ਤੋਂ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਜੋ ਇੱਕ ਵੋਟ ਨਾਲ ਜੇਤੂ ਕਰਾਰ ਦਿੱਤੇ ਗਏ ਸਨ ਜਿਸ ਨੂੰ ਦੁਬਾਰਾ ਗਿਣਤੀ ਦੌਰਾਨ ਹਾਰਿਆ ਹੋਇਆ ਐਲਾਨ ਕਰ ਦਿੱਤਾ ਇਸ ਮਸਲੇ ਨੂੰ ਲੈ ਕੇ ਅਕਾਲੀ ਦਲ ਵਰਕਰਾਂ ਗਿਣਤੀ ਕੇਂਦਰ ਦੇ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਵੱਲੋਂ ਪ੍ਰੈਸ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਸਾਡਾ ਉਮੀਦਵਾਰ ਸੋਹਨ ਸਿੰਘ ਵਾਰਡ ਨੰਬਰ ਦੋ ਤੋਂ ਇਕ ਵੋਟ ਨਾਲ ਜੇਤੂ ਕਰਾਰ ਦੇ ਦਿੱਤਾ ਗਿਆ ਸੀ ਚੋਣ ਕਮਿਸ਼ਨ ਦੀ ਵੈੱਬਸਾਈਟ ਤੇ ਵੀ ਇਸ ਦੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਸੀ। ਤਿੰਨ ਘੰਟਿਆਂ ਬਾਅਦ ਜੇਤੂ ਉਮੀਦਵਾਰ ਨੂੰ ਦੁਬਾਰਾ ਗਿਣਤੀ ਕੇਂਦਰ ਵਿਖੇ ਬੁਲਾ ਕੇ ਉਸ ਦੀਆਂ 25 ਵੋਟਾਂ ਕੈਂਸਲ ਕਰਕੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਦਿੱਤਾ ਗਿਆ ਇਸ ਮੌਕੇ ਸੱਤਾਧਾਰੀ ਪਾਰਟੀ ਧੱਕਾਸ਼ਾਹੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਗਿਣਤੀ ਕੇਂਦਰ ਦੇ ਮੂਹਰੇ ਧਰਨਾ ਲਗਾ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਤੇ ਅਫਸਰ ਸ਼ਾਹੀ ਨੂੰ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ |

ਅਜੀਤ ਡੈਸਕ 29-05-2026

ਪਿਛਲੀ ਖ਼ਬਰ ਨਾਭਾ ਦੇ ਵਾਰਡ ਨੰਬਰ ਤਿੰਨ ਤੋਂ ਆਪ ਉਮੀਦਵਾਰ ਗੌਤਮ ਬਾਤਿਸ਼ ਜੇਤੂ ਅਗਲੀ ਖ਼ਬਰ ਨਾਭਾ ਚੋਣਾਂ ਦੇ ਵਾਰਡ ਨੰਬਰ ਤਿੰਨ ਤੋਂ ਆਪ ਉਮੀਦਵਾਰ ਹਰਪ੍ਰੀਤ ਸਿੰਘ ਪ੍ਰੀਤ ਰਹੇ ਜੇਤੂ